ਭਾਰਤ ਨੂੰ ਟੱਕਰ ਦੇਣ ਲਈ ਪਾਕਿਸਤਾਨ ਮਿਸਰ ਤੋਂ ਮੰਗਾਏਗਾ 'ਰਿਟਾਇਰਡ ਮਿਰਾਜ'

09/05/2019 4:54:37 PM

ਇਸਲਾਮਾਬਾਦ— ਜੰਮੂ-ਕਸ਼ਮੀਰ 'ਤੇ ਭਾਰਤ ਸਰਕਾਰ ਦੇ ਫੈਸਲੇ ਤੋਂ ਬੌਖਲਾਇਆ ਪਾਕਿਸਤਾਨ ਵਾਰ-ਵਾਰ ਭਾਰਤ ਨੂੰ ਧਮਕੀਆਂ ਦੇ ਰਿਹਾ ਹੈ। ਸਰਹੱਦ 'ਤੇ ਤਣਾਅ ਵਧਾਉਣ ਲਈ ਉਹ ਜੰਗ ਦੀ ਗੱਲ ਵੀ ਕਹਿ ਚੁੱਕਿਆ ਹੈ। ਭਾਰਤ ਦੇ ਖਿਲਾਫ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਪਾਕਿਸਤਾਨ ਹੁਣ ਮਿਰਾਜ ਫਾਈਟਰ ਜੈੱਟ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਇਹ ਮਿਰਾਜ ਉਹ ਮਿਸਰ ਤੋਂ ਖਰੀਦ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਮਿਸਰ ਨੇ ਆਪਣੇ ਬੇੜੇ ਤੋਂ ਮਿਰਾਜ ਨੂੰ ਰਿਟਾਇਰ ਕਰ ਦਿੱਤਾ ਹੈ।

ਪਾਕਿਸਤਾਨੀ ਹਵਾਈ ਫੌਜ ਆਪਣੀ ਤਾਕਤ ਵਧਾਉਣ ਲਈ ਮਿਸਰ ਤੋਂ 36 ਮਿਰਾਜ ਫਾਈਟਰ ਜੈੱਟ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਪਾਕਿਸਤਾਨ ਲਈ ਇਨ੍ਹਾਂ ਮਿਰਾਜ ਜਹਾਜ਼ਾਂ ਨੂੰ ਮਿਸਰ 'ਚ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਖਰੀਦਣ ਦੀ ਪ੍ਰਕਿਰਿਆ ਆਖਰੀ ਪੜਾਅ 'ਚ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਨਾਲ ਵਧਦੇ ਤਣਾਅ ਦੇ ਵਿਚਾਲੇ ਪਾਕਿਸਤਾਨ ਇਸ ਸੌਦੇ ਨੂੰ ਜਲਦੀ ਫਾਈਨਲ ਕਰਨਾ ਚਾਹੁੰਦਾ ਹੈ।

ਮਿਸਰ ਕਰ ਚੁੱਕਿਆ ਹੈ ਮਿਰਾਜ 'ਵੀ' ਰਿਟਾਇਰ
ਦੱਸ ਦਈਏ ਕਿ ਮਿਸਰ ਦੀ ਹਵਾਈ ਫੌਜ ਮਿਰਾਜ 'ਵੀ' ਏਅਰਕ੍ਰਾਫ ਨੂੰ ਰਿਟਾਇਰ ਕਰ ਚੁੱਕੀ ਹੈ। ਹੁਣ ਕੁਝ ਬਦਲਾਅ ਕਰਕੇ ਪਾਕਿਸਤਾਨੀ ਫੌਜ ਇਸ ਨੂੰ ਆਪਣੇ ਬੇੜੇ 'ਚ ਸ਼ਾਮਲ ਕਰੇਗੀ। ਅਫਰੀਕੀ ਦੇਸ਼ ਗੋਬੇਨ ਤੋਂ ਬਾਅਦ ਪਾਕਿਸਤਾਨ ਹੀ ਹੁਣ ਮਿਰਾਜ ਦੀ ਵਰਤੋਂ ਕਰੇਗਾ। ਦੁਨੀਆ ਦੇ ਬਾਕੀ ਦੇਸ਼ ਇਸ ਨੂੰ ਰਿਟਾਇਰ ਕਰ ਚੁੱਕੇ ਹਨ।

ਕੀ ਹੈ ਇਸ ਦੀ ਖਾਸੀਅਤ
ਮਿਰਾਜ ਏਅਰਕ੍ਰਾਫਟ ਰਾਤ ਦੇ ਸਮੇਂ ਸਟ੍ਰਾਈਕ ਕਰਨ 'ਚ ਬਹੁਤ ਕਾਰਗਰ ਹੈ। ਇਸ ਨੂੰ ਫਰਾਂਸ ਦੀ ਕੰਪਨੀ ਦਸਾਲਟ ਬਣਾਉਂਦੀ ਹੈ। ਇਹ ਉਹੀ ਕੰਪਨੀ ਹੈ, ਜੋ ਰਾਫੇਲ ਜੈੱਟ ਬਣਾਉਂਦੀ ਹੈ, ਜੋ ਕਿ ਭਾਰਤ ਫਰਾਂਸ ਤੋਂ ਖਰੀਦਣ ਵਾਲਾ ਹੈ। ਮਿਰਾਜ ਦੀ ਮਾਰਕ ਸਮਰਥਾ 1250 ਕਿਲੋਮੀਟਰ ਹੁੰਦੀ ਹੈ। ਇਸ ਦੀ ਰਫਤਾਰ 2350 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੁੰਦੀ ਹੈ।

ਰਾਫੇਲ ਨਾ ਨਹੀਂ ਕੋਈ ਮੁਕਾਬਲਾ
ਮਿਰਾਜ ਦਾ ਭਾਰਤ ਨੂੰ ਮਿਲਣ ਵਾਲੇ ਰਾਫੇਲ ਨਾਲ ਕੋਈ ਮੁਕਾਬਲਾ ਨਹੀਂ ਹੈ। ਰਾਫੇਲ ਨੂੰ ਭਾਰਤ ਦੀ ਲੋੜ ਦੇ ਹਿਸਾਬ ਨਾਲ ਕੰਪਨੀ ਨੇ ਤਿਆਰ ਕੀਤਾ ਹੈ। ਇਹ 4.5ਵੀਂ ਜੇਨਰੇਸ਼ਨ ਦਾ ਫਾਈਟਰ ਜੈੱਟ ਹੈ। ਰਾਫੇਲ ਪ੍ਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਹੈ। ਇਹ ਸੈਮੀਸਟੀਲਥ ਟੈਕਨਾਲੋਜੀ ਨਾਲ ਲੈਸ ਹੈ। ਇਸ ਨੂੰ ਏਸ਼ੀਆ 'ਚ ਵਰਤਿਆ ਜਾਣ ਵਾਲਾ ਸਭ ਤੋਂ ਉੱਨਤ ਤਕਨੀਕ ਦਾ ਜੈੱਟ ਮੰਨਿਆ ਜਾਂਦਾ ਹੈ।

Baljit Singh

This news is Content Editor Baljit Singh