ਪਾਕਿਸਤਾਨ ''ਚ ਬੰਬ ਧਮਾਕਾ, 3 ਲੋਕਾਂ ਦੀ ਮੌਤ ਤੇ ਕਈ ਜ਼ਖਮੀ

10/25/2020 6:28:21 PM

ਕਰਾਚੀ (ਭਾਸ਼ਾ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਵਿਚ ਐਤਵਾਰ ਨੂੰ ਇਕ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ ਘੱਟ ਤਿੰਨ ਲੋਕ ਮਾਰੇ ਗਏ ਅਤੇ ਸੱਤ ਹੋਰ ਜ਼ਖਮੀ ਹੋ ਗਏ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਇਕ ਹੋਰ ਮੰਦਰ 'ਚ ਭੰਨ-ਤੋੜ, ਮਾਂ ਦੁਰਗਾ ਦੀ ਮੂਰਤੀ ਕੀਤੀ ਗਈ ਖੰਡਿਤ

ਇਹ ਧਮਾਕਾ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੀ ਸੂਬਾਈ ਰਾਜਧਾਨੀ ਕਵੇਟਾ ਦੇ ਹਜ਼ਾਰਗੰਜੀ ਖੇਤਰ ਦੇ ਇੱਕ ਬਾਜ਼ਾਰ ਵਿਚ ਹੋਇਆ।ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਪਾਕਿਸਤਾਨ ਦੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਇਕ ਵਿਸ਼ਾਲ ਗਠਜੋੜ, ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐਮ.) ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੇਦਖਲੀ ਲਈ ਦਬਾਅ ਪਾਉਣ ਲਈ ਕਵੇਟਾ ਦੇ ਅਯੂਬ ਗਰਾਉਂਡ ਵਿਖੇ ਆਪਣੀ ਤੀਜੀ ਸਰਕਾਰ ਵਿਰੋਧੀ ਰੈਲੀ ਕੀਤੀ। ਭਾਵੇਂਕਿ ਰੈਲੀ ਵਾਲੀ ਜਗ੍ਹਾ, ਧਮਾਕੇ ਵਾਲੀ ਜਗ੍ਹਾ ਤੋਂ 35 ਤੋਂ 40 ਮਿੰਟ ਦੀ ਦੂਰੀ 'ਤੇ ਹੈ। ਬਲੋਚਿਸਤਾਨ ਸਰਕਾਰ ਨੇ ਸੁਰੱਖਿਆ ਖਤਰੇ ਦੇ ਮੱਦੇਨਜ਼ਰ ਪੀ.ਡੀ.ਐਮ. ਨੂੰ ਜਨਤਕ ਮੀਟਿੰਗ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ।

Vandana

This news is Content Editor Vandana