ਪਾਕਿ: ਸਿੰਧ ਅਸੈਂਬਲੀ ਪ੍ਰਧਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ''ਚ ਗ੍ਰਿਫਤਾਰ

02/20/2019 6:46:35 PM

ਇਸਲਾਮਾਬਾਦ— ਪਾਕਿਸਤਾਨ ਦੀ ਚੋਟੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਬੁੱਧਵਾਰ ਨੂੰ ਸਿੰਧ ਅਸੈਂਬਲੀ ਦੇ ਪ੍ਰਧਾਨ ਆਗਾ ਸਿਰਾਜ ਦੁਰਾਨੀ ਨੂੰ ਇਸਲਾਮਾਬਾਦ 'ਚ ਇਕ ਹੋਟਲ 'ਚੋਂ ਗ੍ਰਿਫਤਾਰ ਕਰ ਲਿਆ ਹੈ। ਪਾਕਿਸਤਾਨ ਪੀਪਲਸ ਪਾਰਟੀ ਨੇ ਇਸ ਦਾ ਸਖਤ ਵਿਰੋਧ ਕੀਤਾ ਹੈ ਤੇ ਆਪਣੇ ਸੀਨੀਅਰ ਨੇਤਾ ਦੀ ਗ੍ਰਿਫਤਾਰੀ ਨੂੰ ਗਲਤ ਦੱਸਿਆ ਹੈ।
ਰਾਸ਼ਟਰੀ ਜਵਾਬਦੇਹ ਬਿਊਰੋ ਕਰਾਚੀ ਨੇ ਦੁਰਾਨੀ 'ਤੇ ਗੈਰ-ਕਾਨੂੰਨੀ ਨਿਯੁਕਤੀਆਂ ਕਰਨ, ਸੱਤਾ ਦੀ ਦੁਰਵਰਤੋਂ ਕਰਨ, ਫੰਡ ਦੇ ਗਬਨ ਤੇ ਇਨਕਮ ਤੋਂ ਜ਼ਿਆਦਾ ਜਾਇਦਾਦ ਰੱਖਣ ਦਾ ਦੋਸ਼ ਲਾਇਆ ਹੈ। ਅਧਿਕਾਰੀਆਂ ਦੇ ਹਵਾਲੇ ਨਾਲ ਡਾਨ ਪੱਤਰਕਾਰ ਏਜੰਸੀ ਨੇ ਕਿਹਾ ਕਿ ਉਨ੍ਹਾਂ ਨੇ ਦੁਰਾਨੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਸਿੰਧ ਸੂਬੇ ਤੋਂ ਬਾਹਰ ਜਾਣ ਦਾ ਇੰਤਜ਼ਾਰ ਕੀਤਾ ਕਿਉਂਕਿ ਉਨ੍ਹਾਂ ਦੇ ਸੂਬੇ 'ਚ ਉਨ੍ਹਾਂ ਦੀ ਸਖਤ ਸੁਰੱਖਿਆ ਰਹਿੰਦੀ ਹੈ ਤੇ ਅਧਿਕਾਰੀਆਂ ਨੂੰ ਹਿੰਸਕ ਝੜਪ ਹੋਣ ਦਾ ਡਰ ਸੀ।

Baljit Singh

This news is Content Editor Baljit Singh