ਪਾਕਿਸਤਾਨ ਦੀ ਫ਼ੌਜ ਕਾਰੋਬਾਰ ਕਰਨ ਦੀ ਬਜਾਏ ਸਿਰਫ ਰੱਖਿਆ ਮਾਮਲਿਆਂ ’ਤੇ ਧਿਆਨ ਦੇਵੇ : ਸੁਪਰੀਮ ਕੋਰਟ

02/16/2024 9:55:17 AM

ਇਸਲਾਮਾਬਾਦ (ਏ. ਐੱਨ. ਆਈ.)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਤਾਕਤਵਰ ਫ਼ੌਜ ਦੀਆਂ ਵਪਾਰਕ ਸਰਗਰਮੀਆਂ ਦੇ ਪ੍ਰਤੀ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸਰਕਾਰ ਤੋਂ ਇਹ ਯਕੀਨੀ ਬਣਾਉਣ ਦਾ ਭਰੋਸਾ ਮੰਗਿਆ ਹੈ ਕਿ ਹਥਿਆਰਬੰਦ ਫ਼ੌਜ ਸਿਰਫ਼ ਰੱਖਿਆ ਨਾਲ ਸਬੰਧਤ ਮਾਮਲਿਆਂ ’ਤੇ ਧਿਆਨ ਦੇਵੇ ਨਾ ਕਿ ਕਾਰੋਬਾਰ ’ਤੇ | ਇਹ ਭਰੋਸਾ ਪਾਕਿਸਤਾਨ ਦੇ ਚੀਫ਼ ਜਸਟਿਸ ਕਾਜ਼ੀ ਫੈਜ਼ ਈਸਾ ਨੇ ਮੰਗਿਆ ਜੋ ਵਪਾਰਕ ਮਕਸਦਾਂ ਲਈ ਫੌਜੀ ਜ਼ਮੀਨ ਦੀ ਵਰਤੋਂ ਦੀ ਜਾਂਚ ਕਰ ਰਹੇ 3 ਜੱਜਾਂ ਦੇ ਬੈਂਚ ਦੀ ਅਗਵਾਈ ਕਰ ਰਹੇ ਹਨ। ਸੁਪਰੀਮ ਕੋਰਟ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਨੂੰ ਆਪਣੀਆਂ ਸੰਵਿਧਾਨਕ ਹੱਦਾਂ ਦੇ ਅੰਦਰ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ 'ਤੇ ਹੋ ਰਹੇ ਹਮਲਿਆਂ 'ਤੇ ਅਮਰੀਕਾ ਦਾ ਆਇਆ ਅਹਿਮ ਬਿਆਨ

ਇਹ ਮਾਮਲਾ ਸਾਬਕਾ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੁਆਰਾ 2021 ਵਿਚ ਸ਼ੁਰੂ ਕੀਤਾ ਗਿਆ ਸੀ ਜਦੋਂ ਅਦਾਲਤ ਦਾ ਧਿਆਨ ਕਰਾਚੀ ਵਿਚ ਛਾਉਣੀ ਬੋਰਡ ਦੀ ਜ਼ਮੀਨ ਦੀ ਗੈਰ-ਕਾਨੂੰਨੀ ਵਰਤੋਂ ਵੱਲ ਖਿੱਚਿਆ ਗਿਆ ਸੀ। ਇਹ ਜ਼ਮੀਨ ਰਣਨੀਤਕ ਮਕਸਦਾਂ ਲਈ ਐਕੁਆਇਰ ਕੀਤੀ ਗਈ ਸੀ ਪਰ ਵਪਾਰਕ ਲਾਭ ਲਈ ਵਰਤੀ ਗਈ ਸੀ। ਜਸਟਿਸ ਈਸਾ ਨੇ ਅਫਸੋਸ ਪ੍ਰਗਟਾਇਆ ਕਿ ਫੌਜ ਨੇ ਫੌਜ ਦੀ ਜ਼ਮੀਨ ’ਤੇ ‘ਮੈਰਿਜ ਹਾਲ’ ਸਥਾਪਿਤ ਕੀਤੇ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਅਟਾਰਨੀ ਜਨਰਲ ਮਨਸੂਰ ਉਸਮਾਨ ਅਵਾਨ ਤੋਂ ਭਰੋਸਾ ਮੰਗਿਆ ਕਿ ਫੌਜ ਵਪਾਰ ਕਰਨ ਵਿਚ ਸ਼ਾਮਲ ਨਹੀਂ ਹੋਵੇਗੀ। ਜਸਟਿਸ ਈਸਾ ਨੇ ਉਸਮਾਨ ਕੋਲੋਂ ਪੁੱਛਿਆ, ‘ਕੀ ਤੁਸੀਂ ਇਹ ਭਰੋਸਾ ਦੇ ਸਕਦੇ ਹੋ?'

ਇਹ ਵੀ ਪੜ੍ਹੋ: PM ਮੋਦੀ ਨੇ 8 ਭਾਰਤੀਆਂ ਦੀ ਰਿਹਾਈ ਲਈ ਕਤਰ ਦੇ ਅਮੀਰ ਨੂੰ ਕਿਹਾ- ‘ਧੰਨਵਾਦ’

ਅਟਾਰਨੀ ਜਨਰਲ ਨੇ ਮੰਨਿਆ ਕਿ ਸਿਧਾਂਤਕ ਤੌਰ ’ਤੇ ਸਾਰਿਆਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਸੁਣਵਾਈ ਦੌਰਾਨ ‘ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ’ (ਈ.ਟੀ.ਪੀ.ਬੀ.) ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜਿਸ ਇਮਾਰਤ ਨੂੰ ਲੈ ਕੇ ਵਿਵਾਦ ਹੋਇਆ ਸੀ, ਉਹ ਬੋਰਡ ਦੀ ਸੀ। ਵਕੀਲ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਇਹ ਜ਼ਮੀਨ ਅਲਾਟ ਕੀਤੀ ਗਈ ਸੀ, ਉਸ ਨੇ ਇਸ ਨੂੰ ਫਰਜ਼ੀ ਦਸਤਾਵੇਜ਼ਾਂ ’ਤੇ ਵੇਚ ਦਿੱਤਾ, ਜਿਸ ਤੋਂ ਬਾਅਦ ਜ਼ਮੀਨ ’ਤੇ 5 ਮੰਜ਼ਿਲਾ ਇਮਾਰਤ ਬਣਾਈ ਗਈ। ਜਸਟਿਸ ਨੇ ਹੈਰਾਨੀ ਪ੍ਰਗਟਾਉਂਦਿਆਂ ਪੁੱਛਿਆ ਕਿ ਜਦੋਂ ਇਮਾਰਤ ਦੀ ਉਸਾਰੀ ਹੋ ਰਹੀ ਸੀ ਤਾਂ ਈ.ਟੀ.ਪੀ.ਬੀ. ਕੀ ਤੁਸੀਂ ਮੂਕ ਦਰਸ਼ਕ ਬਣੇ ਰਹੇ? ਚੀਫ਼ ਜਸਟਿਸ ਨੇ ਕਿਹਾ ਕਿ ‘ਸਿੰਧ ​​ਬਿਲਡਿੰਗ ਕੰਟਰੋਲ ਅਥਾਰਟੀ’ ਦੀ ਸ਼ਮੂਲੀਅਤ ਤੋਂ ਬਿਨਾਂ ਅਜਿਹਾ ਹੋਣਾ ਸੰਭਵ ਨਹੀਂ ਸੀ।

ਇਹ ਵੀ ਪੜ੍ਹੋ: '70 ਸਾਲਾਂ ਦੇ ਪਿਆਰ ਦਾ ਅੰਤ', ਜੋੜੇ ਨੇ ਅਪਣਾਇਆ ਇੱਛਾ ਮੌਤ ਦਾ ਰਾਹ, ਹੱਥਾਂ 'ਚ ਹੱਥ ਫੜ ਤੋੜਿਆ ਦਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry