ਅੱਤਵਾਦੀਆਂ ਨਾਲ ਗੋਲੀਬਾਰੀ ''ਚ ਪਾਕਿਸਤਾਨੀ ਫੌਜ ਦੇ ਮੇਜਰ ਦੀ ਮੌਤ

11/22/2017 4:07:39 PM

ਇਸਲਾਮਾਬਾਦ (ਭਾਸ਼ਾ)— ਅਫਗਾਨਿਸਤਾਨ ਸਰਹੱਦ ਦੇ ਨੇੜੇ ਅਸ਼ਾਂਤ ਡੇਰਾ ਇਸਮਾਈਲ ਖਾਨ ਸੂਬੇ ਵਿਚ ਅੱਤਵਾਦੀਆਂ ਦੇ ਟਿਕਾਣੇ 'ਤੇ ਛਾਪੇਮਾਰੀ ਦੌਰਾਨ ਗੋਲੀਬਾਰੀ 'ਚ ਪਾਕਿਸਤਾਨੀ ਫੌਜ ਦਾ ਇਕ ਮੇਜਰ ਮਾਰਿਆ ਗਿਆ। ਇੰਟਰ-ਸਰਵਿਸੇਜ਼ ਪਬਲਿਕ ਰਿਲੇਸ਼ਨਸ ਦੇ ਜਨਰਲ ਡਾਇਰੈਕਟਰ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਕਿ 28 ਸਾਲਾ ਮੇਜਰ ਇਸਹਾਕ ਡੇਰਾ ਇਸਮਾਈਲ ਖਾਨ ਦੇ ਕੁਲਾਚੀ ਵਿਚ ਮਾਰਿਆ ਗਿਆ।
ਗਫੂਰ ਨੇ ਫੌਜੀ ਅਧਿਕਾਰੀ ਦੀ ਮੌਤ ਦੀ ਪੁਸ਼ਟੀ ਕੀਤੀ। ਫਿਲਹਾਲ ਉਨ੍ਹਾਂ ਨੇ ਮੁਹਿੰਮ ਵਿਚ ਅੱਤਵਾਦੀਆਂ ਦੇ ਜ਼ਖਮੀ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਗਫੂਰ ਨੇ ਕਿਹਾ ਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਕੋਰ ਕਮਾਂਡਰ ਪੇਸ਼ਾਵਰ ਲੈਫਟੀਨੈਂਟ ਜਨਰਲ ਨਜ਼ੀਰ ਬੱਟ ਸਮੇਤ ਹੋਰ ਸੀਨੀਅਰ ਅਧਿਕਾਰੀ ਮ੍ਰਿਤਕ ਅਧਿਕਾਰੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ। ਡੇਰਾ ਇਸਲਾਈਲ ਖਾਨ ਉੱਤਰੀ ਅਤੇ ਦੱਖਣੀ ਵਜੀਰਿਸਤਾਨ ਕਬਾਇਲੀ ਖੇਤਰਾਂ ਦਾ ਪ੍ਰਵੇਸ਼ ਦੁਆਰ ਹੈ। ਇਕ ਸਮੇਂ ਇਹ ਇਲਾਕੇ ਸਥਾਨਕ ਅਤੇ ਵਿਦੇਸ਼ੀ ਅੱਤਵਾਦੀਆਂ ਦੇ ਅੱਡੇ ਸਨ। ਮੇਜਰ ਇਸਹਾਕ ਚੌਥੇ ਫੌਜੀ ਅਧਿਕਾਰੀ ਹਨ, ਜਿਨ੍ਹਾਂ ਦੀ ਪਿਛਲੇ 3 ਮਹੀਨਿਆਂ ਵਿਚ ਸੁਰੱਖਿਆ ਫੋਰਸ ਵਲੋਂ ਅੱਤਵਾਦੀਆਂ ਵਿਰੁੱਧ ਚਲਾਈ ਗਈ ਮੁਹਿੰਮ ਵਿਚ ਮੌਤ ਹੋਈ ਹੈ।