ਕਰਾਚੀ 'ਚ ਹੈ ਦਾਊਦ ਇਬਰਾਹੀਮ, FATF ਦੇ ਐਕਸ਼ਨ ਤੋਂ ਡਰੇ ਪਾਕਿ ਨੇ ਕੀਤਾ ਕਬੂਲ

08/22/2020 7:17:43 PM

ਇਸਲਾਮਾਬਾਦ: ਅੱਤਵਾਦੀ ਫੰਡਿੰਗ ਦੀ ਨਿਗਰਾਨੀ ਰੱਖਣ ਵਾਲੀ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਅਖੀਰ ਮੰਨ ਲਿਆ ਹੈ ਕਿ ਖਤਰਨਾਕ ਅੱਤਵਾਦੀਆਂ ਹਾਫਿਜ਼ ਸਈਦ ਤੇ ਮਸੂਦ ਅਜ਼ਹਰ ਸਣੇ ਦਾਊਦ ਇਬਰਾਹੀਮ ਵੀ ਪਾਕਿਸਤਾਨ ਵਿਚ ਹੀ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ 88 ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਤੇ ਹਾਫਿਜ਼ ਸਈਦ, ਮਸੂਜ਼ ਅਜ਼ਹਰ ਤੇ ਦਾਊਦ ਇਬਰਾਹੀਮ ਸਣੇ ਸੰਗਠਨਾਂ ਦੇ ਆਕਾਵਾਂ 'ਤੇ ਹੋਰ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਅੱਜ ਤੱਕ ਆਪਣੇ ਇਥੇ ਦਾਊਦ ਇਬਰਾਹੀਮ ਦੇ ਮੌਜੂਦ ਹੋਣ ਦੀ ਗੱਲ ਨੂੰ ਨਕਾਰਦਾ ਰਿਹਾ ਸੀ। ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੇ ਖੁੱਲ੍ਹੇ ਤੌਰ 'ਤੇ ਸਵਿਕਾਰ ਕੀਤਾ ਹੈ ਕਿ ਦਾਊਸ ਉਸ ਦੇ ਇਥੇ ਹੈ। ਭਾਰਤ ਵਾਰ-ਵਾਰ ਕਹਿੰਦਾ ਰਿਹਾ ਹੈ ਕਿ 1993 ਦੇ ਮੁੰਬਈ ਬੰਬ ਧਮਾਕਿਆਂ ਦਾ ਦੋਸ਼ੀ ਦਾਊਦ ਪਾਕਿਸਤਾਨ ਵਿਚ ਹੀ ਲੁਕਿਆ ਹੈ ਪਰ ਪਾਕਿਸਤਾਨੀ ਸਰਕਾਰ ਇਸ ਤੋਂ ਇਨਕਾਰ ਕਰਦੀ ਰਹੀ ਸੀ। ਪਾਕਿਸਤਾਨ ਨੇ ਦਾਊਦ ਦੇ ਕਰਾਚੀ ਵਾਲੇ ਪਤੇ ਨੂੰ ਲੈ ਕੇ ਨੈਸ਼ਨਲ ਆਈਡੈਂਟੀਫਿਕੇਸ਼ਨ ਨੰਬਰ ਵੀ ਜਾਰੀ ਕੀਤਾ ਹੈ। ਦਾਊਦ ਦਾ ਨੈਸ਼ਨਲ ਆਈਡੈਂਟੀਫਿਕੇਸ਼ਨ ਨੰਬਰ ਕੇ.ਸੀ.-285901 ਹੈ।

ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੂੰ ਪਾਲਣ ਕਾਰਨ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਬਲੈਕ ਲਿਸਟ ਵਿਚ ਜਾਣ ਦਾ ਖਤਰਾ ਝੱਲ ਰਹੇ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅੱਤਵਾਦੀ ਆਈ. ਐੱਸ. ਆਈ. ਐੱਸ., ਅਲਕਾਇਦਾ, ਤਾਲਿਬਾਨ ਸਣੇ ਕਈ ਸੰਗਠਨਾਂ 'ਤੇ ਪਾਬੰਦੀਆਂ ਵਧਾਈਆਂ ਹਨ। ਇਹ ਫੈਸਲਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਲਿਆ ਗਿਆ। ਐੱਫ. ਏ. ਟੀ. ਐੱਫ. ਦੀ ਅਗਲੀ ਆਮ ਸਭਾ ਅਕਤੂਬਰ ਵਿਚ ਹੋਣੀ ਹੈ, ਜਿਸ ਵਿਚ ਗ੍ਰੇ ਲਿਸਟ ਵਿਚ ਪਏ ਪਾਕਿਸਤਾਨ ਦੇ ਭਵਿੱਖ 'ਤੇ ਵਿਚਾਰ ਹੋਵੇਗਾ।

Baljit Singh

This news is Content Editor Baljit Singh