ਪਾਕਿ 'ਚ 11ਵੀਂ ਤੇ 12ਵੀਂ ਜਮਾਤਾਂ ਦੇ ਸਿਲੇਬਸ ’ਚ ਹਿੰਦੂ ਵਿਰੋਧੀ ਵਿਸ਼ਾ ਪਾਉਣ ਨਾਲ ਹਿੰਦੂਆਂ ’ਚ ਰੋਸ

09/01/2021 10:57:53 AM

ਇਸਲਾਮਾਬਾਦ- ਪਾਕਿਸਤਾਨ ’ਚ 11ਵੀਂ ਅਤੇ 12ਵੀਂ ਜਮਾਤਾਂ ਦੇ ਸਿਲੇਬਸ ’ਚ ਹਿੰਦੂ ਵਿਰੋਧੀ ਵਿਸ਼ਾ ਪਾਉਣ ਕਾਰਨ ਪਾਕਿਸਤਾਨ ’ਚ ਹਿੰਦੂ ਫਿਰਕੇ ਦੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਿਲੇਬਸ ਵਿਚ ਹਿੰਦੂਆਂ ਨੂੰ ਲੁਟੇਰਾ, ਆਪਣੀ ਲੜਕੀਆਂ ਨੂੰ ਮਾਰਨ ਵਾਲਾ ਅਤੇ ਇਸਲਾਮ ਵਿਰੋਧੀ ਦੱਸਿਆ ਗਿਆ ਹੈ। ਪਾਕਿਸਤਾਨ ਸਰਕਾਰ ਵੱਲੋਂ ਜੋ ਸਿਲੇਬਸ ’ਚ ਹਿੰਦੂ ਫਿਰਕੇ ਅਤੇ ਹਿੰਦੂ ਧਰਮ ਵਿਰੋਧੀ ਵਿਸ਼ੇ ਸਕੂਲਾਂ ’ਚ ਪੜ੍ਹਾਏ ਜਾ ਰਹੇ ਹਨ। 11ਵੀਂ ਅਤੇ 12ਵੀਂ ਦੇ ਸਿਲੇਬਸ ’ਚ ਹਿੰਦੂਆਂ ਅਤੇ ਸਿੱਖਾਂ ਨੂੰ ਹਜ਼ਾਰਾਂ ਮੁਸਲਿਮ ਔਰਤਾਂ, ਬੱਚਿਆਂ ਅਤੇ ਲੋਕਾਂ ਦਾ ਕਾਤਲ ਲਿਖਿਆ ਗਿਆ ਹੈ।

 

Tarsem Singh

This news is Content Editor Tarsem Singh