ਸੁਰੱਖਿਆ ਕਾਰਨਾਂ ਕਾਰਨ ਕੁਰੈਸ਼ੀ ਨੇ ਰੱਦ ਕੀਤੀ ਸ਼੍ਰੀਲੰਕਾ ਯਾਤਰਾ

05/02/2019 5:43:54 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਈਸਟਰ ਸੰਡੇ 'ਤੇ ਹੋਏ ਆਤਮਘਾਤੀ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਾਰਨ ਆਪਣੀ ਸ਼੍ਰੀਲੰਕਾ ਯਾਤਰਾ ਰੱਦ ਕਰ ਦਿੱਤੀ। ਵੀਰਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਗਈ। ਡਿਪਲੋਮੈਟਿਕ ਸੂਤਰਾਂ ਦੇ ਹਵਾਲੇ ਨਾਲ ਇਕ ਅੰਗਰੇਜ਼ੀ ਅਖਬਾਰ ਨੇ ਦੱਸਿਆ ਕਿ ਕੁਰੈਸ਼ੀ ਨੇ 2 ਮਈ ਨੂੰ ਮਾਲਦੀਵ ਅਤੇ 3 ਤੋਂ 5 ਮਈ ਤੱਕ ਕੋਲੰਬੋ ਦੀ ਯਾਤਰਾ ਕਰਨੀ ਸੀ ਪਰ ਸ਼੍ਰੀਲੰਕਾ ਵਿਚ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਇਸ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ। ਵਿਦੇਸ਼ ਮੰਤਰੀ ਦਾ ਸੋਧਿਆ ਯਾਤਰਾ ਪ੍ਰੋਗਰਾਮ ਬਾਅਦ ਵਿਚ ਜਾਰੀ ਕੀਤਾ ਜਾਵੇਗਾ।

Vandana

This news is Content Editor Vandana