ਪਾਕਿਸਤਾਨ ਦੇ ਇਸ 10 ਸਾਲ ਦੇ ਬੱਚੇ ਦਾ ਭਾਰ ਹੈ 200 ਕਿਲੋ

05/03/2019 7:24:52 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦਾ 10 ਸਾਲ ਦਾ ਬੱਚਾ ਜਿਸ ਦਾ ਭਾਰ ਲਗਭਗ 200 ਕਿਲੋਗ੍ਰਾਮ ਹੋ ਗਿਆ ਹੈ। ਇਸ ਕਾਰਨ ਉਹ ਵਿਸ਼ਵ ਦੇ ਸਭ ਤੋਂ ਭਾਰੀ ਬੱਚਿਆਂ ਵਿਚ ਸ਼ੁਮਾਰ ਹੈ। ਉਸ ਨੂੰ ਬਚਾਉਣ ਲਈ ਉਸ ਦੀ ਸਰਜਰੀ ਜ਼ਰੂਰੀ ਹੋ ਗਈ ਹੈ। ਪਾਕਿਸਤਾਨ ਦਾ ਮੁਹੰਮਦ ਅਬਰਾਰ ਚਾਰ ਨੌਜਵਾਨਾਂ ਦੇ ਬਰਾਬਰ ਭੋਜਨ ਕਰਦਾ ਹੈ। ਇਸ ਤੋਂ ਬਾਅਦ ਵੀ ਉਸ ਨੂੰ ਖੜ੍ਹੇ ਹੋਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਉਹ ਪੈਦਾ ਹੋਇਆ ਤਾਂ ਉਹ 3.6 ਕਿਲੋਗ੍ਰਾਮ ਸੀ। ਇਸ ਤੋਂ ਬਾਅਦ ਉਸ ਦਾ ਭਾਰ ਲਗਾਤਾਰ ਵੱਧਦਾ ਗਿਆ। ਜਦੋਂ ਉਹ 6 ਮਹੀਨੇ ਦਾ ਹੋਇਆ ਤਾਂ ਉਸ ਦਾ ਭਾਰ ਲਗਭਗ 20 ਕਿਲੋ ਦਾ ਹੋ ਗਿਆ। ਉਸ ਦੇ ਡਾਕਟਰ ਨੇ ਕਿਹਾ ਕਿ ਉਹ ਵਿਸ਼ਵ ਦਾ ਸਭ ਤੋਂ ਮੋਟਾ ਬੱਚਾ ਹੈ। ਇਥੋਂ ਤੱਕ ਕਿ ਉਸਦਾ ਭਾਰ ਇੰਡੋਨੇਸ਼ੀਆ ਦਾ ਆਰਿਆ ਪਰਮਾਨਾ ਤੋਂ ਵੀ ਜ਼ਿਆਦਾ ਹੈ। ਤਿੰਨ ਸਾਲ ਪਹਿਲਾਂ ਇੰਡੋਨੇਸ਼ੀਆ ਦੇ ਲੜਕੇ ਦਾ ਭਾਰ 10 ਸਾਲ ਦੀ ਉਮਰ ਵਿਚ 190 ਕਿਲੋ ਤੋਂ ਜ਼ਿਆਦਾ ਹੈ। ਉਸ ਦੇ ਮਾਤਾ-ਪਿਤਾ ਜਿਨ੍ਹਾਂ ਦੇ ਦੋ ਬੱਚੇ ਵੀ ਕਾਫੀ ਮੋਟੇ ਹਨ ਦਾ ਕਹਿਣਾ ਹੈ ਕਿ ਮੁਹੰਮਦ ਜਨਮ ਤੋਂ ਹੀ ਭੁੱਖਾ ਰਹਿੰਦਾ ਸੀ। ਇਹ ਬੱਚਾ ਵੱਡੇ ਭਾਈ-ਭੈਣਾਂ ਦੇ ਮੁਕਾਬਲੇ ਪੰਜ ਗੁਣਾ ਜ਼ਿਆਦਾ ਦੁੱਧ ਪੀਂਦਾ ਹੈ। ਉਹ ਇੰਨਾ ਮੋਟਾ ਹੈ ਕਿ ਉਸ ਦੀ ਮਾਂ ਜ਼ਰੀਨਾ ਉਸ ਦੀ ਨੈਪੀ ਇਕੱਲੀ ਨਹੀਂ ਬਦਲ ਸਕਦੀ। ਉਸ ਦੇ ਭਾਰ ਮੁਤਾਬਕ ਸਪੈਸ਼ਲ ਤਰੀਕੇ ਨਾਲ ਬੈਡ ਬਣਾਇਆ ਗਿਆ ਹੈ।

ਉਸ ਦੀ ਮਾਂ ਦਾ ਕਹਿਣਾ ਹੈ ਕਿ ਜਨਮ ਵੇਲੇ ਉਸ ਦਾ ਭਾਰ 3.6 ਕਿਲੋ ਸੀ, ਪਰ ਉਸ ਦਾ ਭਾਰ ਵੱਧਣਾ ਕਦੇ ਨਹੀਂ ਰੁਕਿਆ। ਜਦੋਂ ਉਹ ਸਾਲ ਦਾ ਸੀ ਤਾਂ ਉਹ ਦੋ ਲਿਟਰ ਦੁੱਧ ਪੀਂਦਾ ਸੀ। ਇਹ ਲੱਗਦਾ ਸੀ ਕਿ ਜਿਵੇਂ ਉਸ ਦਾ ਪੇਟ ਕਦੇ ਨਹੀਂ ਭਰਿਆ। ਉਹ ਹਮੇਸ਼ਾ ਜ਼ਿਆਦਾ ਖਾਣ ਲਈ ਚੀਕਦਾ ਸੀ। ਉਸ ਨੂੰ ਚੁੱਕਣ ਵਿਚ ਮੈਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਸ ਦੀ ਲੰਗੋਟ ਨੂੰ ਬਦਲਣ ਲਈ ਉਸ ਦੇ ਲਈ ਇਕ ਵੱਖਰੀ ਤਰ੍ਹਾਂ ਦਾ ਬੈੱਡ ਅਤੇ ਸਪੈਸ਼ਲ ਝੂਲਾ ਬਣਾਉਣਾ ਪਿਆ। ਇਥੋਂ ਤੱਕ ਕਿ ਉਸ ਦੇ ਚੱਲਣ ਅਤੇ ਬੈਠਣ ਵਰਗੀ ਬੁਨਿਆਦੀ ਗਤੀਵਿਧੀਆਂ ਵਿਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਤਿੰਨ ਭੈਣ-ਭਰਾ ਹੋਣ ਦੇ ਬਾਵਜੂਦ ਪੰਜ ਸਾਲ ਦੀ ਉਮਰ ਵਿਚ ਮੁਹੰਮਦ ਅਬਰਾਰ ਉਨ੍ਹਾਂ ਦੇ ਨਾਲ ਨਹੀਂ ਖੇਡ ਸਕਦਾ ਕਿਉਂਕਿ ਉਹ ਇਕ ਸਮੇਂ ਵਿਚ ਤਿੰਨ ਤੋਂ ਜ਼ਿਆਦਾ ਪੈਰ ਨਹੀਂ ਪੁੱਟ ਸਕਦਾ। ਉਸ ਦੀਆਂ ਦੋ ਭੈਣਾਂ ਅਤੇ ਇਕ ਭਰਾ ਹੈ। ਤਿੰਨ ਕਦਮ ਨਾ ਚੁੱਕਣ ਕਾਰਨ ਉਹ ਸਕੂਲ ਵੀ ਨਹੀਂ ਜਾ ਸਕਿਆ। ਪਰ ਉਸ ਦੇ ਮਾਤਾ-ਪਿਤਾ ਨੂੰ ਉਮੀਦ ਹੈ ਕਿ ਮੁਹੰਮਦ ਹੁਣ ਆਮ ਜ਼ਿੰਦਗੀ ਜੀ ਸਕੇਗਾ ਅਤੇ ਉਸ ਦੇ ਆਮ ਭਾਰ ਹੋਵੇਗਾ। ਦੇਸ਼ ਦੇ ਸਭ ਤੋਂ ਪ੍ਰਮੁੱਖ ਬੈਰੀਏਟ੍ਰਿਕ ਸਰਜਨ ਮਾਜੁਲ ਹਸਨ ਉਸ ਦਾ ਜੀਵਨ ਬਚਾਉਣ ਲਈ ਆਪ੍ਰੇਸ਼ਨ ਲਈ ਤਿਆਰ ਹੋ ਗਏ ਹਨ।

Sunny Mehra

This news is Content Editor Sunny Mehra