ਇਮਰਾਨ ਖ਼ਾਨ ਦੀ ਰਿਹਾਈ ਦੇ ਵਿਰੋਧ ''ਚ ਸੱਤਾਧਿਰ ਗਠਜੋੜ ਦਾ ਸੁਪਰੀਮ ਕੋਰਟ ਸਾਹਮਣੇ ਪ੍ਰਦਰਸ਼ਨ

05/16/2023 2:49:22 PM

ਪਾਕਿਸਤਾਨ (ਬਿਊਰੋ) - ਪਾਕਿਸਤਾਨ ਦੇ ਸੱਤਾਧਾਰੀ ਗਠਜੋੜ ਡੈਮੋਕ੍ਰੇਟਿਕ ਮੂਵਮੈਂਟ (ਪੀ. ਡੀ. ਐੱਮ.) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਰਾਹਤ ਪ੍ਰਦਾਨ ਕਰਨ ’ਤੇ ਸੁਪਰੀਮ ਕੋਰਟ ਦੇ ਬਾਹਰ ਵਿਰੋਧ-ਪ੍ਰਦਰਸ਼ਨ ਕੀਤਾ। ਦਿ ਐਕਪ੍ਰੈੱਸ ਟ੍ਰਿਬਿਊਨ ਨੇ ਦੱਸਿਆ ਕਿ ਇਸਲਾਮਾਬਾਦ ਰਾਜਧਾਨੀ ਖੇਤਰ (ਆਈ. ਸੀ. ਟੀ.) ਪੁਲਸ ਨੇ ਵਿਖਾਵਾਕਾਰੀਆਂ ਨੂੰ ਸ਼ਾਂਤੀ ਬਣਾਏ ਰੱਖਣ ਦਾ ਅਪੀਲ ਕੀਤੀ। ਇਸ ਤੋਂ ਪਹਿਲਾਂ ਕਾਫਲੇ ਦੀ ਸ਼ਕਲ ਵਿਚ ਨਿਕਲੇ ਪੀ. ਡੀ. ਐੱਮ. ਵਰਕਰਾਂ ਨੇ ਆਪਣੀਆਂ ਪਾਰਟੀਆਂ ਦੇ ਝੰਡੇ ਲਈ ਚੀਫ ਜਸਟਿਸ ਵਿਰੁੱਧ ਅਤੇ ਪਾਕਿਸਤਾਨੀ ਫੌਜ ਦੇ ਪੱਖ ਵਿਚ ਨਾਅਰੇ ਲਗਾਏ।

ਰਿਪੋਰਟ ਮੁਤਾਬਕ, ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ. ਯੂ. ਆਈ.-ਐੱਫ.) ਰਾਵਲਪਿੰਡੀ ਦਾ ਪਹਿਲਾਂ ਕਾਫਲਾ ਸਵੇਰੇ ਕਮੇਟੀ ਚੌਂਕ ਪਹੁੰਚਿਆ। ਇਕ ਦਿਨ ਪਹਿਲਾਂ, ਜੇ. ਯੂ. ਆਈ.-ਐੱਫ. ਮੁਖੀ ਮੌਲਾਨਾ ਫਜ਼ਲ-ਉਰ-ਰਹਿਮਾਨ, ਜੋ ਸੱਤਾਧਾਰੀ ਗਠਜੋੜ ਪੀ. ਡੀ. ਐੱਮ. ਦਾ ਮੁਖੀ ਵੀ ਹਨ, ਨੇ ਪੂਰੇ ਦੇਸ਼ ਨੂੰ ਸੋਮਵਾਰ ਨੂੰ ਚੋਟੀ ਦੀ ਅਦਾਲਤ ਦੇ ਬਾਹਰ ਸ਼ਾਂਤਮਈ ਵਿਰੋਧ ਵਿਚ ਭਾਗ ਲੈਣ ਅਪੀਲ ਕੀਤੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਇਮਰਾਨ ਦਾ ਦਾਅਵਾ, ਦੇਸ਼ਧ੍ਰੋਹ ਦੇ ਦੋਸ਼ 'ਚ ਮੈਨੂੰ 10 ਸਾਲ ਜੇਲ੍ਹ 'ਚ ਰੱਖਣ ਦੀ ਯੋਜਨਾ ਬਣਾ ਰਹੀ ਪਾਕਿ ਫੌਜ

ਪੀ. ਐੱਮ. ਐੱਲ.-ਐੱਨ. ਪਾਕਿਸਤਾਨ ਪੀਪੁਲਸ ਪਾਰਟੀ (ਪੀ. ਪੀ. ਪੀ.) ਨੇ ਵਿਰੋਧ ਵਿਚ ਪੂਰਨ ਹਿੱਸੇਦਾਰੀ ਦਾ ਐਲਾਨ ਕੀਤਾ ਹੈ, ਹਾਲਾਂਕਿ, ਆਵਾਮੀ ਨੈਸ਼ਨਲ ਪਾਰਟੀ (ਏ. ਐੱਨ. ਪੀ.) ਇਸ ਵਿਚ ਭਾਗ ਨਹੀਂ ਹੋਵੇਗੀ। ਦਿ ਐਕਸਪ੍ਰੈੱਸ ਟ੍ਰਿਊਬਿਨ ਨੇ ਦੱਸਿਆ ਕਿ ਸੱਤਾਧਿਰ ਗਠਜੋੜ ਅਤੇ ਪਾਕਿਸਤਾਨ ਦੇ ਚੀਫ ਜਸਟਿਸ ਉਮਰ ਅਤਾ ਬਾਂਦੀਆਲ ਦੀ ਅਗਵਾਈ ਵਾਲੀ ਹਾਈ ਨਿਆਂਪਾਲਿਕਾ ਦਾ ਇਕ ਵਰਗ ਇਸ ਸਾਲ ਫਰਵਰੀ ਤੋਂ ਹੀ ਵਿਵਾਦਾਂ ਵਿਚ ਹੈ, ਜੋ ਚੋਟੀ ਦੀ ਅਦਾਲਤ ਨੇ ਪੰਜਾਬ ਤੇ ਖੈਬਰ ਪਖਤੂਨਖਵਾ (ਕੇ-ਪੀ) ਸੂਬੇ ਵਿਚ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਵਿਚ ਦੇਰ ’ਤੇ ਆਪਣੇ-ਆਪ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹ ਕੁੜੱਤਣ ਓਦੋਂ ਹੋਰ ਵਧ ਗਈ, ਜਦੋਂ 11 ਮਈ ਨੂੰ ਸੀ. ਜੇ. ਪੀ. ਬਾਂਦੀਆਲ ਦੀ ਅਗਵਾਈ ਵਾਲੇ ਤਿੰਨ-ਜੱਜਾਂ ਦੇ ਬੈਂਚ ਨੇ ਇਸਲਾਮਾਬਾਦ ਹਾਈ ਕੋਰਟ ਦੇ ਅੰਦਰ ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਧਾਨ ਦੀ ਗ੍ਰਿਫਤਾਰੀ ਨੂੰ ਨਾਜਾਇਜ਼ ਐਲਾਨ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੇ 78 ਸਾਲਾ ਅਮਰੀਕੀ ਵਿਅਕਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ 

ਦੂਜੇ ਪਾਸੇ, ਅਲਕਾਦਿਰ ਟਰਸਟ ਕੇਸ ਵਿਚ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਨੂੰ 23 ਮਈ ਤੱਕ ਗ੍ਰਿਫ਼ਤਾਰੀ ਤੋਂ ਰਾਹਤ ਮਿਲ ਗਈ ਹੈ। ਇਮਰਾਨ ਤੇ ਬੁਸ਼ਰਾ ਲਾਹੌਰ ਹਾਈ ਕੋਰਟ ਪਹੁੰਚੇ ਤਾਂ ਉਨ੍ਹਾਂ ਦੇ ਚਾਰੇ ਪਾਸੇ ਚਿੱਟੇ ਕੱਪੜੇ ਦਾ ਘੇਰਾ ਬਣਾਇਆ ਗਿਆ ਸੀ ਇਸ ਲਈ ਮੀਡੀਆ ਨੂੰ ਉਨ੍ਹਾਂ ਦੀਆਂ ਫੋਟੋਆਂ ਖਿੱਚਣ ਦਾ ਮੌਕਾ ਨਹੀਂ ਮਿਲਿਆ। 4 ਮਿੰਟ ਦੀ ਸੁਣਵਾਈ ਵਿਚ ਬੁਸ਼ਰਾ ਨੂੰ 25 ਮਈ ਤੱਕ ਪ੍ਰੋਟੈਕਟਿਵ ਬੇਲ ਮਿਲ ਗਈ। ਰੈੱਡ ਜ਼ੋਨ ਵਾਲੇ ਇਸ ਇਲਾਕੇ ਵਿਚ 9 ਮਈ ਤੋਂ ਧਾਰਾ 144 ਲਾਗੂ ਹੈ। ਇਸ ਦੇ ਬਾਵਜੂਦ ਵਰਕਰ ਇਥੇ ਪਹੁੰਚੇ ਅਤੇ ਉਨ੍ਹਾਂ ਨੇ ਗੇਟ ਟੱਪ ਕੇ ਸੁਪਰੀਮ ਕੋਰਟ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita