ਪਾਕਿ ਨੇ ਸ਼ਰਣਾਰਥੀਆਂ ਲਈ ਅਮਰੀਕਾ ਤੋਂ ਮਦਦ ਦੀ ਕੀਤੀ ਬੇਨਤੀ

01/27/2018 11:49:04 AM

ਇਸਲਾਮਾਬਾਦ(ਭਾਸ਼ਾ)— ਪਾਕਿਸਤਾਨ ਨੇ ਅਫਗਾਨਿਸਤਾਨ ਦੇ ਸ਼ਰਣਾਰਥੀਆਂ ਦੀ ਜਲਦੀ ਦੇਸ਼ ਵਾਪਸੀ ਅਤੇ ਸਰਹੱਦ 'ਤੇ ਕੰਢਿਆਲੀ ਤਾਰ ਲਈ ਅਮਰੀਕਾ ਤੋਂ ਮਦਦ ਦੀ ਬੇਨਤੀ ਕੀਤੀ ਹੈ। ਪਾਕਿਸਤਾਨ ਰੇਡੀਓ ਦੀ ਇਕ ਰਿਪੋਰਟ ਮੁਤਾਬਕ ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਿਫ ਨੇ ਕਿਹਾ ਕਿ ਸਰਹੱਦ 'ਤੇ ਰਹਿ ਰਹੇ 1100 ਅਫਗਾਨ ਸ਼ਰਣਾਰਥੀਆਂ ਦੇ ਇਲਾਕੇ ਵਿਚ ਇਕ ਸ਼ਰਣਾਰਥੀ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਨੇ ਡਰੋਨ ਹਮਲੇ ਕੀਤੇ ਹਨ।
ਆਸਿਫ ਨੇ ਟਵੀਟ ਕਰ ਕੇ ਕਿਹਾ ਕਿ ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸ਼ਰਣਾਰਥੀ ਕੈਂਪ ਨੂੰ ਨਿਸ਼ਾਨਾ ਬਣਾ ਕੇ ਡਰੋਨ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਮਦਦ ਨਾਲ ਖੇਤਰ ਵਿਚ ਸ਼ਾਂਤੀ ਸਥਾਪਿਤ ਕਰਨ ਦੀ ਅਮਰੀਕੀ ਵਚਨਬੱਧਤਾ ਪੂਰੀ ਹੋਵੇਗੀ।