ਮੁਸ਼ੱਰਫ ਨੇ ਵਿਸ਼ੇਸ਼ ਅਦਾਲਤ ਦੇ ਆਦੇਸ਼ ਨੂੰ ਦਿੱਤੀ ਚੁਣੌਤੀ

11/13/2018 1:19:06 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਸਾਬਕਾ ਮਿਲਟਰੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਨੇ ਵਿਸ਼ੇਸ਼ ਅਦਾਲਤ ਦੇ ਇਕ ਆਦੇਸ਼ ਨੂੰ ਚੁਣੌਤੀ ਦਿੱਤੀ ਹੈ। ਇਸ ਆਦੇਸ਼ ਵਿਚ ਮੁਸ਼ੱਰਫ ਵਿਰੁੱਧ ਚੱਲ ਰਹੇ ਰਾਜਧ੍ਰੋਹ ਦੇ ਮਾਮਲੇ ਵਿਚ ਉਨ੍ਹਾਂ ਦਾ ਬਿਆਨ ਦਰਜ ਕਰਨ ਲਈ ਇਕ ਕਮਿਸ਼ਨ ਬਣਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਕ ਸਮਾਚਾਰ ਏਜੰਸੀ ਦੀ ਖਬਰ ਵਿਚ ਦੱਸਿਆ ਗਿਆ ਹੈ ਕਿ ਮੁਸ਼ੱਰਫ ਨੇ ਵਿਸ਼ੇਸ਼ ਅਦਾਲਤ ਦੇ ਆਦੇਸ਼ ਨੂੰ ਇਸਲਾਮਾਬਾਦ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। 

ਪਟੀਸ਼ਨ ਵਿਚ ਮੁਸ਼ੱਰਫ ਨੇ ਕਿਹਾ ਹੈ ਕਿ ਬਿਆਨ ਦਰਜ ਕਰਾਉਣ ਲਈ ਵਿਸ਼ੇਸ਼ ਅਦਾਲਤ ਵੱਲੋਂ ਕਮਿਸ਼ਨ ਦਾ ਗਠਨ ਪਾਕਿਸਤਾਨ ਦੀ ਅਪਰਾਧਿਕ ਪ੍ਰਕਿਰਿਆ ਦੇ ਵਿਰੁੱਧ ਅਤੇ ਗੈਰ ਸੰਵਿਧਾਨਿਕ ਹੈ। ਫਿਲਹਾਲ ਦੁਬਈ ਵਿਚ ਰਹਿ ਰਹੇ 75 ਸਾਲਾ ਸਾਬਕਾ ਫੌਜ ਮੁਖੀ ਮੁਸ਼ੱਰਫ 'ਤੇ ਇਸ ਮਾਮਲੇ ਵਿਚ ਮਾਰਚ 2014 ਨੂੰ ਦੋਸ਼ ਲਗਾਇਆ ਗਿਆ ਸੀ। ਵਿਸ਼ੇਸ਼ ਅਦਾਲਤ ਨੇ 15 ਅਕਤੂਬਰ ਨੂੰ ਆਦੇਸ਼ ਦਿੱਤਾ ਸੀ ਕਿ ਇਸ ਮਾਮਲੇ ਵਿਚ ਮੁਸ਼ੱਰਫ ਦਾ ਬਿਆਨ ਇਕ ਕਮਿਸ਼ਨ ਜ਼ਰੀਏ ਦਰਜ ਕੀਤਾ ਜਾਵੇ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਉਸ ਸਮੇਂ ਦੀ ਸਰਕਾਰ ਨੇ ਨਵੰਬਰ 2007 ਵਿਚ ਸੰਵਿਧਾਨ ਦੇ ਦਾਇਰੇ ਤੋਂ ਹਟਦਿਆਂ ਦੇਸ਼ ਵਿਚ ਐਮਰਜੈਂਸੀ ਲਾਗੂ ਕਰਨ ਲਈ ਮੁਸ਼ੱਰਫ ਵਿਰੁੱਧ ਰਾਜਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ। ਮੁਸ਼ੱਰਫ 18 ਮਾਰਚ 2016 ਨੂੰ ਇਲਾਜ ਲਈ ਪਾਕਿਸਤਾਨ ਤੋਂ ਦੁਬਈ ਚਲੇ ਗਏ ਸਨ।

Vandana

This news is Content Editor Vandana