ਪਾਕਿ : ਤੇਲ ਡਿਪੂ ''ਚ ਲੱਗੀ ਅੱਗ, 4 ਕਾਮਿਆਂ ਦੀ ਮੌਤ ਤੇ 4 ਜ਼ਖਮੀ

06/09/2020 7:00:19 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿਚ ਇਕ ਤੇਲ ਡਿਪੂ ਵਿਚ ਅੱਗ ਲੱਗ ਗਈ। ਇਸ ਘਟਨਾ ਵਿਚ ਘੱਟੋ-ਘੱਟ 4 ਕਾਮਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਐਕਸ੍ਰਪੈਸ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉੱਥੇ ਇਲਾਕੇ ਵਿਚ 4 ਹੋਰ ਗੰਭੀਰ ਰੂਪ ਨਾਲ ਸੜ ਗਏ ਹਨ, ਉਹਨਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬਚਾਅ ਟੀਮਾਂ ਅਤੇ 16 ਦਮਕਲ ਗੱਡੀਆਂ ਸੁਧਾਰ ਖੇਤਰ ਦੇ ਅੱਬਾਸਪੂਰ ਰੋਡ 'ਤੇ ਘਟਨਾ ਵਾਲੀ ਥਾਂ 'ਤੇ ਪਹੁੰਚ ਚੁੱਕੀਆਂ ਹਨ। 


ਪੜ੍ਹੋ ਇਹ ਅਹਿਮ ਖਬਰ- ਕੋਵਿਡ-19 'ਤੇ ਜਿੱਤ ਮਗਰੋਂ ਜੈਸਿੰਡਾ ਨੇ ਕੀਤਾ ਸੰਬੋਧਿਤ, ਹਟਾਈਆਂ ਘਰੇਲੂ ਪਾਬੰਦੀਆਂ (ਵੀਡੀਓ)

ਸੋਮਵਾਰ ਰਾਤ ਨੂੰ ਹੋਏ ਧਮਾਕੇ ਨੇ ਡਿਪੂ ਦੇ ਵਿਭਿੰਨ ਹਿੱਸਿਆਂ ਵਿਚ ਤੇਲ ਦੇ ਡਰੰਮਾਂ ਸਮੇਤ ਕੰਪਲੈਕਸ ਵਿਚ ਕੰਮ ਕਰ ਰਹੇ ਕਾਮਿਆਂ ਨੂੰ ਘੇਰ ਲਿਆ। ਇਸ ਜਗ੍ਹਾ 'ਤੇ 30 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਸਨ ਅਤੇ ਉਹਨਾਂ ਵਿਚੋਂ 25 ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ। ਜ਼ਿਲ੍ਹਾ ਐਮਰਜੈਂਸੀ ਅਧਿਕਾਰੀ (DEO) ਅਹਿਤੀਸ਼ਮ ਵਾਹਲਾ ਨੇ ਕਿਹਾ ਕਿ ਤੇਲ ਡਿਪੂ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ। ਐਕਸਪ੍ਰੈਸ ਟ੍ਰਿਬਿਊਨ ਨੇ ਡੀ.ਈ.ਓ. ਦੇ ਹਵਾਲੇ ਨਾਲ ਦੱਸਿਆ,''ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਾ ਹੀ ਪੁਲਸ ਨੂੰ ਇਲਾਕੇ ਵਿਚ ਕੰਮ ਕਰਨ ਵਾਲੇ ਇਸ ਡਿਪੂ ਦੇ ਬਾਰੇ ਵਿਚ ਜਾਣਕਾਰੀ ਸੀ। ਜਾਇਦਾਦ ਅਤੇ ਕਾਮਿਆਂ ਨੂੰ ਕਿਸੇ ਹਾਦਸੇ ਤੋਂ ਬਚਾਉਣ ਲਈ ਡਿਪੂ ਵਿਚ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਸਨ।'' ਡਿਪੂ ਸ਼ਹਿਰ ਦੀ ਆਬਾਦੀ ਵਾਲੇ ਖੇਤਰ ਤੋਂ ਬਹੁਤ ਦੂਰ ਸਥਿਤ ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ।
 

Vandana

This news is Content Editor Vandana