ਪਾਕਿ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3900 ਦੇ ਪਾਰ, 54 ਲੋਕਾਂ ਦੀ ਮੌਤ

04/07/2020 2:27:39 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਕੇ 3,918 ਹੋ ਗਈ ਹੈ। ਇੱਥੇ 500 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮ੍ਰਿਤਕਾਂ ਦਾ ਅੰਕੜਾ 54 ਪਹੁੰਚ ਗਿਆ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ ਜਾਰੀ ਅੰਕੜਿਆਂ ਵਿਚ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 4 ਮਰੀਜ਼ਾਂ ਦੀ ਮੌਤ ਹੋ ਗਈ। ਮੰਤਰਾਲੇ ਨੇ ਕਿਹਾ ਕਿ ਜਿੱਥੇ ਕੋਵਿਡ-19 ਦੇ ਕੁੱਲ 54 ਮਰੀਜ਼ਾਂ ਦੀ ਮੌਤ ਹੋ ਗਈ ਉੱਥੇ 429 ਮਰੀਜ਼ ਠੀਕ ਵੀ ਹੋਏ ਹਨ ਜਦਕਿ 28 ਦੀ ਹਾਲਤ ਗੰਭੀਰ ਹੈ। ਦੇਸ਼ ਵਿਚ ਹੁਣ ਤੱਕ 39,183 ਲੋਕਾਂ ਦੀ ਜਾਂਚ ਹੋ ਚੁੱਕੀ ਹੈ ਜਿਹਨਾਂ ਵਿਚ 3,088 ਲੋਕਾਂ ਦੀ ਜਾਂਚ ਪਿਛਲੇ 24 ਘੰਟਿਆਂ ਵਿਚ ਹੋਈ ਹੈ। 

ਪੜ੍ਹੋ ਇਹ ਅਹਿਮ ਖਬਰ- ਸਾਵਧਾਨ! ਮਾਸਕ 'ਤੇ 7 ਦਿਨ ਤੱਕ ਜ਼ਿੰਦਾ ਰਹਿ ਸਕਦੈ ਕੋਰੋਨਾਵਾਇਰਸ

ਇਕ ਹੋਰ ਜਾਣਕਾਰੀ ਮੁਤਾਬਕ ਪਾਕਿਸਤਾਨ ਵਿਚ 3 ਪਾਇਲਟਾਂ ਨੇ ਸੋਮਵਾਰ ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੇ 3 ਜਹਾਜ਼ ਉਡਾਉਣ ਤੋਂ ਮਨਾ ਕਰ ਦਿੱਤਾ। ਇਹ ਤਿੰਨੇ ਜਹਾਜ਼ ਇਸਲਾਮਾਬਾਦ ਤੋਂ ਗਿਲਗਿਤ ਅਤੇ ਸਕਾਰਟੂ ਜਾਣ ਵਾਲੇ ਸਨ। ਪਾਇਲਟਾਂ ਦਾ ਦੋਸ਼ ਸੀ ਕਿ ਪਾਕਿਸਤਾਨ ਏਅਰਲਾਈਨ ਪਾਇਲਟ ਐਸੋਸੀਏਸ਼ਨ (ਪਲਪਾ) ਨੇ ਕੋਰੋਨਾਵਾਇਰਸ ਮਾਨਕ ਸੰਚਾਲਨ ਪ੍ਰਕਿਰਿਆਵਾਂ (ਐੱਸ.ਓ.ਪੀ.) ਨੂੰ ਅਣਡਿੱਠਾ ਕੀਤਾ ਜਿਸ ਕਾਰਨ ਦੋ ਪਾਇਲਟ ਅਤੇ ਕੇਬਿਨ ਕਰੂ ਦੇ ਮੈਂਬਰ ਨੂੰ ਕੋਰੋਨਾ ਹੋ ਗਿਆ।

Vandana

This news is Content Editor Vandana