ਪਾਕਿ ''ਚ ਕੋਰੋਨਾ ਮਾਮਲੇ 2 ਲੱਖ 92 ਹਜ਼ਾਰ ਦੇ ਪਾਰ

08/23/2020 12:38:37 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 591 ਨਵੇਂ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਐਤਵਾਰ ਨੂੰ ਪਾਕਿਸਤਾਨ ਦੇ ਕੋਰੋਨਾਵਾਇਰਸ ਮਾਮਲੇ 292,765 'ਤੇ ਪਹੁੰਚ ਗਏ।ਰਾਸ਼ਟਰੀ ਸਿਹਤ ਸੇਵਾਵਾਂ ਦੇ ਮੰਤਰਾਲੇ ਦੇ ਮੁਤਾਬਕ, ਇਸ ਸਮੇਂ ਦੌਰਾਨ ਚਾਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਦੇਸ਼ ਵਿਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6,235 ਹੋ ਗਈ।

ਕੁੱਲ 275,836 ਵਿਅਕਤੀ ਬੀਮਾਰੀ ਤੋਂ ਠੀਕ ਹੋਏ ਹਨ ਅਤੇ ਕੁਝ 696 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।ਇਸ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਐਕਟਿਵ ਮਰੀਜ਼ਾਂ ਦੀ ਕੁਲ ਗਿਣਤੀ 10,694 ਹੈ।ਸਿੰਧ ਵਿਚ ਸਭ ਤੋਂ ਵੱਧ 127,965 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਪੰਜਾਬ ਵਿਚ 96,178, ਖੈਬਰ-ਪਖਤੂਨਖਵਾ 35,720, ਇਸਲਾਮਾਬਾਦ, 15,493, ਬਲੋਚਿਸਤਾਨ ਵਿਚ 12,507, ਗਿਲਗਿਤ-ਬਾਲਟਿਸਤਾਨ 2,657 ਅਤੇ ਮਕਬੂਜ਼ਾ ਕਸ਼ਮੀਰ ਵਿਚ 2,245 ਮਾਮਲੇ ਦਰਜ ਕੀਤੇ ਗਏ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਦੇਹਾਂਤ, ਕੋਰੋਨਾ ਕਾਰਨ ਆਖਰੀ ਇੱਛਾ ਰਹਿ ਗਈ ਅਧੂਰੀ 

ਦੇਸ਼ ਵਿਚ ਹੁਣ ਤੱਕ 2,439,858 ਕੋਵਿਡ-19 ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਪਿਛਲੇ 24 ਘੰਟਿਆਂ ਵਿਚ 24,956 ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਵਿਚ ਹੁਣ ਤੱਕ 2 ਕਰੋੜ 30 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਲੱਗਭਗ 8 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਇਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਸੂਚੀ ਵਿਚ ਸਿਖਰ 'ਤੇ ਹੈ।

Vandana

This news is Content Editor Vandana