ਪਾਕਿ : ਨਵਾਜ਼ ਸ਼ਰੀਫ ਇਲਾਜ ਲਈ ਜਾਣਗੇ ਲੰਡਨ

11/08/2019 10:29:16 AM

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (69) ਆਪਣੇ ਇਲਾਜ ਲਈ ਡਾਕਟਰਾਂ ਦੀ ਸਲਾਹ ਅਤੇ ਪਰਿਵਾਰਾਂ ਵਾਲਿਆਂ ਦੇ ਦਬਾਅ ਵਿਚ ਵਿਦੇਸ਼ ਜਾਣ ਲਈ ਰਾਜ਼ੀ ਹੋ ਗਏ ਹਨ। ਪਰਿਵਾਰ ਦੇ ਇਕ ਸੂਤਰ ਨੇ ਵੀਰਵਾਰ ਨੂੰ ਦੱਸਿਆ ਕਿ ਨਵਾਜ਼ ਆਖਿਰਕਾਰ ਲੰਡਨ ਜਾਣ ਲਈ ਤਿਆਰ ਹੋ ਗਏ ਹਨ ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਸਪੱਸ਼ਟ ਰੂਪ ਨਾਲ ਦੱਸ ਦਿੱਤਾ ਹੈ ਕਿ ਉਹ ਪਹਿਲਾਂ ਹੀ ਦੇਸ਼ ਵਿਚ ਉਪਲਬਧ ਸਾਰੇ ਮੈਡੀਕਲ ਵਿਕਲਪਾਂ ਦੀ ਵਰਤੋਂ ਕਰ ਚੁੱਕੇ ਹਨ। ਇਸ ਲਈ ਉਨ੍ਹਾਂ ਕੋਲ ਵਿਦੇਸ਼ ਜਾਣ ਦਾ ਇਕੋਇਕ ਵਿਕਲਪ ਬਚਿਆ ਹੈ। 

ਦੋ ਹਫਤੇ ਤੱਕ ਹਸਪਤਾਲ ਵਿਚ ਵਿਭਿੰਨ ਬੀਮਾਰੀਆਂ ਦੇ ਇਲਾਜ ਦੇ ਬਾਅਦ ਉਨ੍ਹਾਂ ਨੂੰ ਬੁੱਧਵਾਰ ਨੂੰ ਇੱਥੇ ਜੱਟੀ ਉਮਰਾ ਰਾਏਵਿੰਡ ਸਥਿਤ ਉਨ੍ਹਾਂ ਦੀ ਰਿਹਾਇਸ਼ ਲਿਜਾਇਆ ਗਿਆ। ਨਵਾਜ਼ ਦਾ ਪਲੇਟਲੇਟ ਕਾਊਂਟ ਘੱਟ ਕੇ 2000 ਰਹਿ ਗਿਆ ਸੀ, ਜਿਸ ਮਗਰੋਂ ਉਨ੍ਹਾਂ ਨੂੰ 22 ਅਕਤੂਬਰ ਨੂੰ ਸਰਵਿਸਿਜ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪੀ.ਐੱਮ.ਐੱਲ.-ਐੱਨ. ਦੇ ਪ੍ਰਧਾਨ ਸ਼ਹਿਬਾਜ਼ ਨੇ ਸ਼ਰੀਫ ਨੂੰ ਲੰਡਨ 'ਚ ਇਲਾਜ ਕਰਾਉਣ ਲਈ ਮਨਾ ਲਿਆ ਹੈ। ਇਸ ਉਨ੍ਹਾਂ ਨੇ ਬ੍ਰਿਟੇਨ ਵਿਚ ਹਾਰਲੇ ਸਟ੍ਰੀਟ ਕਲੀਨਿਕ ਦੇ ਸਲਾਹਕਾਰਾਂ ਨਾਲ ਗੱਲ ਕਰ ਲਈ ਹੈ। ਇਸ ਮਗਰੋਂ ਸ਼ਹਿਬਾਜ਼ ਨੇ ਇਮਰਾਨ ਖਾਨ ਸਰਕਾਰ ਦੇ ਨਾਲ ਨਵਾਜ਼ ਦੀ ਵਿਦੇਸ਼ ਯਾਤਰਾ ਦੇ ਬਾਰੇ ਵਿਚ ਡਾਕਟਰਾਂ ਦੀ ਸਲਾਹ ਨੂੰ ਸਾਂਝਾ ਕੀਤਾ ਸੀ।

ਉਨ੍ਹਾਂ ਨੇ ਕਿਹਾ,''ਡਾਕਟਰਾਂ ਦੀ ਰਿਪੋਰਟ ਦੇ ਬਾਅਦ ਸਰਕਾਰ ਵੱਲੋਂ ਇਕ ਜਾਂ ਦੋ ਦਿਨ ਵਿਚ ਨਵਾਜ਼ ਸ਼ਰੀਫ ਦਾ ਨਾਮ ਐਗਜ਼ਿਟ ਕੰਟਰੋਲ ਲਿਸਟ (ਈ.ਸੀ.ਐੱਲ.) ਤੋਂ ਹਟਾਉਣ ਦੀ ਸੰਭਾਵਨਾ ਹੈ ਤਾਂ ਜੋ ਉਹ ਦੇਸ਼ ਵਿਚੋਂ ਬਾਹਰ ਜਾਣ ਵਿਚ ਸਮਰੱਥ ਹੋ ਸਕਣ।''ਸੂਤਰ ਨੇ ਦੱਸਿਆ ਕਿ ਨਵਾਜ਼ ਦੀ ਬੇਟੀ ਮਰਿਅਮ ਉਨ੍ਹਾਂ ਨਾਲ ਵਿਦੇਸ਼ ਨਹੀਂ ਜਾ ਸਕੇਗੀ ਕਿਉਂਕਿ ਉਨ੍ਹਾਂ ਨੇ ਚੌਧਰੀ ਸ਼ੂਗਰ ਮਿੱਲਜ਼ ਘਪਲਾ ਮਾਮਲੇ ਵਿਚ ਜ਼ਮਾਨਤ ਵਿਰੁੱਧ ਆਪਣਾ ਪਾਸਪੋਰਟ ਲਾਹੌਰ ਅਦਾਲਤ ਨੂੰ ਸੌਂਪ ਦਿੱਤਾ ਸੀ।

Vandana

This news is Content Editor Vandana