ਪਾਕਿ : ਨਵਾਜ਼ ਦੀ ਹਾਲਤ ਨਾਜ਼ੁਕ, ਪਲੇਟਲੇਟ ਹੋਇਆ ਘੱਟ

11/02/2019 5:24:39 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਿਹਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦਾ ਪਲੇਟਲੇਟ ਕਾਊਂਟ ਫਿਰ ਘੱਟ ਗਿਆ ਹੈ। ਇਸ ਤੋਂ ਇਕ ਦਿਨ ਪਹਿਲਾਂ ਇਹ 35,000 ਤੋਂ ਵੱਧ ਕੇ 51,000 ਹੋ ਗਿਆ ਸੀ। ਇਹ ਜਾਣਕਾਰੀ ਨਿੱਜੀ ਡਾਕਟਰ ਨੇ ਸ਼ਨੀਵਾਰ ਨੂੰ ਦਿੱਤੀ। 69 ਸਾਲਾ ਸ਼ਰੀਫ ਦਾ ਪਲੇਟਲੇਟ ਕਾਊਂਟ ਘੱਟ ਹੋ ਕੇ 2000 ਤੱਕ ਹੋ ਗਿਆ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਸੋਮਵਾਰ ਰਾਤ ਸਰਵਿਸਿਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸ਼ਰੀਫ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦੀ ਹਿਰਾਸਤ ਵਿਚ ਸਨ। 

ਅਦਨਾਨ ਖਾਨ ਨੇ ਕਿਹਾ,''ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਸਟੇਰਾਇਡ ਦੀ ਖੁਰਾਕ ਘੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਉਨ੍ਹਾਂ ਦਾ ਪਲੇਟਲੇਟ ਇਕ ਵਾਰ ਫਿਰ ਘੱਟ ਗਿਆ।'' ਜੀਓ ਨਿਊਜ਼ ਦੀ ਖਬਰ ਮੁਤਾਬਕ ਡਾਕਟਰਾਂ ਨੇ ਕਿਹਾ ਪਲੇਟਲੇਟ ਕਾਊਂਟ ਵਿਚ ਗਿਰਾਵਟ ਦੇ ਕਾਰਨਾਂ ਦਾ ਪਤਾ ਲਗਾਉਣਾ ਜ਼ਰੂਰੀ ਹੈ ਅਤੇ ਅਜਿਹਾ ਜਲਦੀ ਕੀਤਾ ਜਾਣਾ ਚਾਹੀਦਾ ਹੈ।

Vandana

This news is Content Editor Vandana