ਅੱਜ ਅਦਾਲਤ ''ਚ ਸ਼ਰੀਫ ਦੀ ਦੋਸ਼ਸਿੱਧੀ ਵਿਰੁੱਧ ਹੋਵੇਗੀ ਸੁਣਵਾਈ

09/18/2019 3:00:20 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਇਕ ਅਦਾਲਤ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਦੋਸ਼ਸਿੱਧੀ ਵਿਰੁੱਧ ਦਾਖਲ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਕਰੇਗੀ। ਦੇਸ਼ ਦੀ ਜਵਾਬਦੇਹੀ ਅਦਾਲਤ ਨੇ ਅਲ ਅਜ਼ੀਜ਼ੀਆ ਸਟੀਲ ਮਿੱਲਜ਼ ਭ੍ਰਿਸ਼ਟਾਚਾਰ ਮਾਮਲੇ ਵਿਚ ਸ਼ਰੀਫ (69) ਨੂੰ ਦੋਸ਼ੀ ਕਰਾਰ ਦਿੰਦੇ ਹੋਏ 7 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਉਹ 24 ਦਸੰਬਰ, 2018 ਤੋਂ ਲਾਹੌਰ ਦੀ ਕੋਟ ਲਖਪਤ ਜੇਲ ਵਿਚ ਬੰਦ ਹਨ। 

ਇਸਲਾਮਾਬਾਦ ਹਾਈ ਕੋਰਟ (ਆਈ.ਐੱਚ.ਸੀ.) ਦੀ ਦੋ ਮੈਂਬਰੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ। ਬੈਂਚ ਵਿਚ ਨਿਆਂਮੂਰਤੀ ਆਮੇਰ ਫਾਰੂਕ ਅਤੇ ਨਿਆਂਮੂਰਤੀ ਮੋਹਸਿਨ ਅਖਤਰ ਕਿਆਨੀ ਸ਼ਾਮਲ ਹਨ। ਇਹ ਬੈਂਚ ਰਾਸ਼ਟਰੀ ਜਵਾਬਦੇਹੀ ਅਦਾਲਤ ਬਿਊਰੋ ਦੀ ਉਸ ਪਟੀਸ਼ਨ 'ਤੇ ਵੀ ਸੁਣਵਾਈ ਕਰੇਗੀ ਜਿਸ ਵਿਚ ਸ਼ਰੀਫ ਦੀ ਸਜ਼ਾ ਵਧਾਉਣ ਦੀ ਅਪੀਲ ਕੀਤੀ ਗਈ ਹੈ। ਸੁਪਰੀਮ  ਕੋਰਟ ਦੇ 28 ਜੁਲਾਈ, 2017 ਦੇ ਫੈਸਲੇ ਦੇ ਬਾਅਦ ਸ਼ਰੀਫ ਨੂੰ ਪ੍ਰ੍ਰਧਾਨ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

Vandana

This news is Content Editor Vandana