ਪਾਕਿ ਸਿੱਖ ਨੇਤਾ ਵੱਲੋਂ ਸ਼ਰਧਾਲੂਆਂ ਨੂੰ ਦੋਹਰਾ ਪ੍ਰਵੇਸ਼ ਵੀਜ਼ਾ ਦੇਣ ਦੇ ਫੈਸਲੇ ਦੀ ਤਾਰੀਫ

06/18/2019 5:01:36 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਇਕ ਸਿੱਖ ਨੇਤਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਦੇ ਮੌਕੇ 'ਤੇ ਕਰਤਾਰਪੁਰ ਵਿਚ ਇਤਿਹਾਸਿਕ ਗੁਰਦੁਆਰੇ ਦੀ ਯਾਤਰਾ ਲਈ ਭਾਈਚਾਰੇ ਦੇ 10,000 ਸ਼ਰਧਾਲੂਆਂ ਨੂੰ ਦੋਹਰਾ ਪ੍ਰਵੇਸ਼ ਵੀਜ਼ਾ ਦੀ ਸਹੂਲਤ ਦੇਣ ਦੇ ਸਰਕਾਰ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ। ਪਿਛਲੇ ਹਫਤੇ ਪਾਕਿਸਤਾਨ ਸਰਕਾਰ ਨੇ ਬਹੁਪੱਖੀ ਕੋਰੀਡੋਰ ਦੇ ਵਿਕਾਸ ਲਈ 2019-20 ਦੇ ਫੈਡਰਲ ਬਜਟ ਵਿਚ 100 ਕਰੋੜ ਰੁਪਏ ਦਾ ਪ੍ਰਬੰਧ ਕੀਤਾ। 

ਇਕ ਸਮਾਚਾਰ ਏਜੰਸੀ ਮੁਤਾਬਕ ਪੰਜਾਬ ਦੇ ਸੂਬਾਈ ਸੰਸਦੀ ਸਕੱਤਰ ਸਰਦਾਰ ਮਹੇਂਦਰ ਪਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਯੰਤੀ 6 ਨਵੰਬਰ ਨੂੰ ਮਨਾਈ ਜਾਵੇਗੀ। ਕਰਤਾਰਪੁਰ ਕੋਰੀਡੋਰ ਪਾਕਿਸਤਾਨ ਦੇ ਕਰਤਾਰੁਪਰ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲੇ ਵਿਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ ਅਤੇ ਇਸ ਨਾਲ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ ਬਿਨਾਂ ਵੀਜ਼ਾ ਦੇ ਉੱਥੇ ਜਾਣ ਵਿਚ ਮਦਦ ਮਿਲੇਗੀ। ਉਨ੍ਹਾਂ ਨੂੰ ਸਿਰਫ ਕਰਤਾਰਪੁਰ ਸਾਹਿਬ ਜਾਣ ਲਈ ਇਜਾਜ਼ਤ ਲੈਣੀ ਹੋਵੇਗੀ। 

ਜ਼ਿਕਰਯੋਗ ਹੈ ਕਿ ਕਰਤਾਰੁਪਰ ਸਾਹਿਬ ਗੁਰਦੁਆਰੇ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਲ 1522 ਵਿਚ ਕੀਤੀ ਸੀ। ਖਾਸ ਕਰ ਕੇ ਵੀਜ਼ਾ ਸਹੂਲਤ, ਆਨਲਾਈਨ ਵੀਜ਼ਾ ਅਤੇ ਆਉਣ 'ਤੇ ਵੀਜ਼ਾ ਲਈ ਸਰਕਾਰ ਦੀ ਹਾਲ ਵਿਚ ਹੀ ਕੀਤੀ ਪਹਿਲ ਦਾ ਜ਼ਿਕਰ ਕਰਦਿਆਂ ਮਹੇਂਦਰ ਨੇ ਕਿਹਾ ਕਿ ਇਨ੍ਹਾਂ ਕਦਮ ਨਾਲ ਹਜ਼ਾਰਾਂ ਸਿੱਖਾਂ ਨੂੰ ਫਾਇਦਾ ਹੋਵੇਗਾ ਅਤੇ ਧਰਮਾਂ ਵਿਚਾਲੇ ਸਦਭਾਵਨਾ ਵਧੇਗੀ।

Vandana

This news is Content Editor Vandana