ਪਾਕਿ : CTD ਦਾ ਡੀ.ਐੱਸ.ਪੀ. ਬਣ ਕੇ ਵਕੀਲ ਨੂੰ ਕੀਤਾ ਅਗਵਾ

01/05/2021 1:45:18 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਅਰਾਜਕਤਾ ਦੀ ਇਕ ਹੋਰ ਉਦਾਹਰਨ ਸਾਹਮਣੇ ਆਈ ਹੈ।ਸ਼ਨੀਵਾਰ ਨੂੰ ਇੱਥੇ ਇਕ ਵਕੀਲ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ ਗਿਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਗਵਾ ਕਰਤਾ ਕਾਊਂਟਰ ਟੇਰੇਰਿਜ਼ਮ ਡਿਪਾਰਟਮੈਂਟ (CTD) ਦੇ ਅਧਿਕਾਰੀ ਦੇ ਤੌਰ 'ਤੇ ਵਕੀਲ ਦੇ ਘਰ ਪਹੁੰਚੇ ਸਨ। ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਪੁਲਸ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ।

ਦੀ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ, ਤਰਨੋਲ ਪੁਲਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ਼ ਪੀ.ਪੀ.ਸੀ. ਦੀ ਧਾਰਾ 365 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਅਗਵਾ ਕੀਤੇ ਜਾਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਹੰਮਦ ਸਫਿਯਾਨ ਸਈਦ ਡਾਰ ਨੇ ਇਕ ਲਿਖਤੀ ਸ਼ਿਕਾਇਤ ਦਰਜ ਕਰਾਈ, ਜਿਸ ਵਿਚ ਕਿਹਾ ਗਿਆ ਹੈ ਕਿ ਵਕੀਲ ਆਪਣੇ ਬੇਟੇ ਹਮਦ ਸਈਦ ਡਾਰ ਦੇ ਨਾਲ ਜੀ/16-3 ਵਿਚ ਰਹਿੰਦੇ ਸਨ। ਆਪਣੀ ਸ਼ਿਕਾਇਤ ਵਿਚ ਉਹਨਾਂ ਨੇ ਕਿਹਾ ਕਿ  2:30 ਵਜੇ ਦੇ ਕਰੀਬ ਕਿਸੇ ਨੇ ਦਰਵਾਜ਼ੇ ਦੀ ਘੰਟੀ ਵਜਾਈ।

ਪੜ੍ਹੋ ਇਹ ਅਹਿਮ ਖਬਰ- ਪਾਕਿ ਅਦਾਲਤ ਨੇ ਜਬਰ ਜ਼ਿਨਾਹ ਸੰਬੰਧੀ ਇਸ ਟੈਸਟ ਨੂੰ ਗੈਰ ਸੰਵਿਧਾਨਕ ਦਿੱਤਾ ਕਰਾਰ

ਉਹਨਾਂ ਨੇ ਕਿਹਾ,''ਮੈਂ ਇੰਟਰਕਾਮ ਦੇ ਮਾਧਿਅਮ ਨਾਲ ਉਸ ਵਿਅਕਤੀ ਤੋਂ ਉਸ ਦੀ ਪਛਾਣ ਪੁੱਛੀ। ਉਸ ਨੇ ਖੁਦ ਨੂੰ ਸੀ.ਟੀ.ਜੀ. ਦਾ ਡੀ.ਐੱਸ.ਪੀ. ਤਾਰਿਕ ਦੱਸਿਆ। ਉਸ ਨੇ ਕਿਹਾ ਕਿ ਉਹ ਮੇਰੇ ਬੇਟੇ ਨਾਲ ਮਿਲਣਾ ਚਾਹੁੰਦਾ ਹੈ। ਮੈਂ ਆਪਣੇ ਬੇਟੇ ਤੋਂ ਸਹਿਮਤੀ ਲੈਣ ਦੇ ਬਾਅਦ ਦਰਵਾਜ਼ਾ ਖੋਲ੍ਹ ਦਿੱਤਾ।'' ਵਕੀਲ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਨਾਲ 10 ਹੋਰ ਲੋਕ ਘਰ ਵਿਚ ਦਾਖਲ ਹੋਏ। ਚਾਰ ਲੋਕ ਹੰਮਾਦ ਦੇ ਕਮਰੇ ਵਿਚ ਦਾਖਲ ਹੋਕੇ ਉਸ ਕੋਲੋਂ ਪੁੱਛਗਿੱਛ ਕਰਨ ਲੱਗੇ। ਬਾਅਦ ਵਿਚ ਉਸ ਨੂੰ ਆਪਣੇ ਨਾਲ ਲਿਜਾਣ ਲੱਗੇ। ਉਹਨਾਂ ਨੇ ਹੰਮਾਦ ਨੂੰ ਲੈਪਟਾਪ, ਸੇਲਫੋਨ ਅਤੇ ਪਰਸ ਵੀ ਲਿਆਉਣ ਲਈ ਕਿਹਾ। 

ਸ਼ਿਕਾਇਤ ਵਿਚ ਵਕੀਲ ਦੇ ਪਿਤਾ ਨੇ ਕਿਹਾ,''ਮੈਨੂੰ ਦੱਸਿਆ ਗਿਆ ਸੀ ਕਿ ਉਹ ਕੁਝ ਪੁੱਛਗਿੱਛ ਦੇ ਬਾਅਦ ਹੰਮਾਦ ਨੂੰ ਵਾਪਸ ਭੇਜ ਦੇਣਗੇ ਪਰ ਅਗਲੀ ਸਵੇਰ ਤੱਕ ਉਹ ਘਰ ਵਾਪਸ ਨਹੀਂ ਆਇਆ।'' ਇਸ ਵਿਚ ਦੀ ਨਿਊਜ਼ ਇੰਟਰਨੈਸ਼ਨਲ ਨੇ ਦੱਸਿਆ ਕਿ ਇਸਲਾਮਾਬਾਦ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਸੋਮਵਾਰ ਨੂੰ ਆਪਣੇ ਸਹਿਯੋਗੀ ਦੇ ਅਗਵਾ ਹੋਣ ਦੇ ਵਿਰੋਧ ਵਿਚ ਅਦਾਲਤਾਂ ਵਿਚ ਕੰਮ ਦਾ ਬਾਈਕਾਟ ਕਰਨ ਦੀ ਘੋਸ਼ਣਾ ਕੀਤੀ ਹੈ। 

Vandana

This news is Content Editor Vandana