ਸਮੀਖਿਆ ਲਈ IMF ਦੀ ਟੀਮ ਪੁੱਜੀ ਪਾਕਿਸਤਾਨ

02/03/2020 9:30:15 AM

ਇਸਲਾਮਾਬਾਦ (ਬਿਊਰੋ): ਬੇਲਆਊਟ ਪੈਕੇਜ ਦੇ ਤਹਿਤ ਅੰਤਰਰਾਸ਼ਟਰੀ ਮੁਦਰਾ ਫੰਡ (IMF)ਦਾ ਸਟਾਫ ਮਿਸ਼ਨ 11 ਦਿਨ ਦੇ ਲਈ ਪਾਕਿਸਤਾਨ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਲਈ ਪਹੁੰਚਿਆ। ਇਹ ਦੂਜਾ ਮੌਕਾ ਹੈ ਜਦੋਂ ਪਾਕਿਸਤਾਨ ਦੇ ਪ੍ਰਦਰਸ਼ਨ ਦੀ ਸਮੀਖਿਆ ਹੋਵੇਗੀ। ਜੁਲਾਈ ਵਿਚ ਪਾਕਿਸਤਾਨ ਨੂੰ ਆਈ.ਐੱਮ.ਐੱਫ. ਤੋਂ ਸਖਤ ਸ਼ਰਤਾਂ 'ਤੇ 39 ਮਹੀਨਿਆਂ ਦੇ ਲਈ 6 ਅਰਬ ਡਾਲਰ ਦਾ ਕਰਜ਼ ਮਿਲਿਆ ਸੀ। 

ਡਾਨ ਨਿਊਜ਼ ਨੇ ਇਕ ਰਿਪੋਰਟ ਵਿਚ ਸੋਮਵਾਰ ਨੂੰ ਕਿਹਾ ਕਿ ਸਮੀਖਿਆ ਦੇ ਬਾਅਦ ਇਹ ਨਿਰਧਾਰਤ ਹੋਵੇਗਾ ਕਿ ਪਾਕਿਸਤਾਨ ਨੂੰ ਮਾਰਚ ਵਿਚ ਲੱਗਭਗ 450 ਮਿਲੀਅਨ ਡਾਲਰ ਦੀ ਇਕ ਹੋਰ ਕਿਸ਼ਤ ਮਿਲੇਗੀ ਜਾਂ ਨਹੀਂ। ਇਸ ਦੀ ਲੋੜ ਬਾਜ਼ਾਰ ਵਿਸ਼ਵਾਸ ਅਤੇ ਵਿਦੇਸ਼ੀ ਮੁਦਰਾ ਭੰਡਾਰ ਬਣਾਉਣ ਲਈ ਹੈ। ਗੌਰਤਲਬ ਹੈ ਕਿ 3 ਜੁਲਾਈ, 2019 ਨੂੰ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਕਾਰਜਕਾਰੀ ਬੋਰਡ ਨੇ ਲੱਗਭਗ 6 ਬਿਲੀਅਨ ਅਮਰੀਕੀ ਡਾਲਰ ਦੀ ਰਾਸ਼ੀ ਲਈ ਪਾਕਿਸਤਾਨ ਲਈ ਵਿਸਤ੍ਰਿਤ ਫੰਡ ਸਹੂਲਤ (EFF) ਦੇ ਤਹਿਤ 30 ਮਹੀਨੇ ਦੀ ਵਿਸਤ੍ਰਿਤ ਵਿਵਸਥਾ ਨੂੰ ਮਨਜ਼ੂਰੀ ਦਿੱਤੀ ਸੀ।

Vandana

This news is Content Editor Vandana