ਕਸ਼ਮੀਰ ਮਾਮਲੇ ''ਤੇ ਇਮਰਾਨ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੂੰ ਕੀਤਾ ਫੋਨ

08/13/2019 12:41:04 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮਾਮਲੇ 'ਤੇ ਸਮਰਥਨ ਲਈ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੂੰ ਫੋਨ ਕੀਤਾ। ਭਾਰਤ ਸਰਕਾਰ ਨੇ ਪਿਛਲੇ ਹਫਤੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਖਤਮ ਕਰ ਦਿੱਤੀ ਸੀ। ਭਾਰਤ ਦੇ ਇਸ ਕਦਮ ਦੇ ਬਾਅਦ ਪਾਕਿਸਤਾਨ ਨਾਲ ਉਸ ਦੇ ਰਿਸ਼ਤੇ ਤਣਾਅਪੂਰਣ ਹੋ ਗਏ ਹਨ। 

ਇਕ ਸਮਾਚਾਰ ਏਜੰਸੀ ਨੇ ਇਕ ਅਧਿਕਾਰਕ ਬਿਆਨ ਦੇ ਹਵਾਲੇ ਨਾਲ ਸੋਮਵਾਰ ਨੂੰ ਦੱਸਿਆ ਕਿ ਇਸ ਘਟਨਾਕ੍ਰਮ ਦੇ ਬਾਅਦ ਇਮਰਾਨ ਖਾਨ ਅਤੇ ਜੋਕੋ ਵਿਡੋਡੋ ਵਿਚਾਲੇ ਫੋਨ 'ਤੇ ਪਹਿਲੀ ਗੱਲਬਾਤ ਹੋਈ। ਇਮਰਾਨ ਨੇ ਕਿਹਾ,''ਬੇਕਸੂਰ ਕਸ਼ਮੀਰੀ ਲੋਕਾਂ ਦੇ ਮਾਰੇ ਜਾਣ ਦਾ ਗੰਭੀਰ ਖਤਰਾ ਹੈ ਅਤੇ ਅਜਿਹੀ ਤ੍ਰਾਸਦੀ ਨੂੰ ਰੋਕਣਾ ਅੰਤਰਰਾਸ਼ਟਰੀ ਭਾਈਚਾਰੇ ਦੀ ਜ਼ਿੰਮੇਵਾਰੀ ਹੈ।'' ਕਸ਼ਮੀਰ ਦੀ ਸਥਿਤੀ 'ਤੇ ਇਮਰਾਨ ਪਹਿਲਾਂ ਹੀ ਬ੍ਰਿਟੇਨ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀਆਂ, ਤੁਰਕੀ ਦੇ ਰਾਸ਼ਟਰਪਤੀ, ਸਾਊਦੀ ਅਰਬ ਦੇ ਸ਼ਹਿਜਾਦੇ ਅਤੇ ਬਹਿਰੀਨ ਦੇ ਸਮਰਾਟ ਨਾਲ ਗੱਲ ਕਰ ਚੁੱਕੇ ਹਨ।

Vandana

This news is Content Editor Vandana