ਵਿਦੇਸ਼ੀ ਮਹਿਲਾ ਨੂੰ ਪਾਕਿ ਸ਼ਖਸ ਨਾਲ ਹੋਇਆ ਪਿਆਰ, ਰਚਾਇਆ ਵਿਆਹ

10/09/2019 3:26:24 PM

ਇਸਲਾਮਾਬਾਦ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪਿਆਰ ਜਾਤ, ਧਰਮ ਜਾਂ ਦੇਸ਼ ਨਹੀਂ ਦੇਖਦਾ। ਅਜਿਹਾ ਹੀ ਇਕ ਮਾਮਲਾ ਪਾਕਿਸਤਾਨ ਦਾ ਸਾਹਮਣੇ ਆਇਆ ਹੈ। ਅਸਲ ਵਿਚ ਇਕ ਵਿਦੇਸ਼ੀ ਮਹਿਲਾ ਨੂੰ ਪਾਕਿਸਤਾਨੀ ਸ਼ਖਸ ਨਾਲ ਪਿਆਰ ਹੋ ਗਿਆ ਅਤੇ ਮਹਿਲਾ ਉਸ ਨਾਲ ਵਿਆਹ ਰਚਾਉਣ ਲਈ ਲੰਬਾ ਸਫਰ ਤੈਅ ਕਰ ਕੇ ਇੱਥੇ ਪਹੁੰਚ ਗਈ। ਜਾਣਕਾਰੀ ਮੁਤਾਬਕ ਮਹਿਲਾ ਇੰਡੋਨੇਸ਼ੀਆ ਦੀ ਰਹਿਣ ਵਾਲੀ ਹੈ। ਉਸ ਨੂੰ ਪਾਕਿਸਤਾਨ ਦੇ ਪਾਕਪਟਨ ਦੇ ਰਹਿਣ ਵਾਲੇ ਇਕ ਸ਼ਖਸ ਨਾਲ ਪਿਆਰ ਹੋ ਗਿਆ। 

ਦੋਹਾਂ ਦੀ ਦੋਸਤੀ ਫੇਸਬੁੱਕ ਜ਼ਰੀਏ ਹੋਈ ਸੀ। ਆਰਿਫਵਾਲਾ ਪਿੰਡ ਦੇ ਰਹਿਣ ਵਾਲੇ ਆਮਿਰ ਸੋਹੇਲ ਦੀ ਦੇਵੀ ਫੇਰੀ ਵਾਲੇਦੈਰੀ ਨਾਲ ਦੋਸਤੀ ਹੋਈ ਸੀ। ਦੋਵੇਂ ਰੋਜ਼ ਸੋਸ਼ਲ ਮੀਡੀਆ 'ਤੇ ਗੱਲਬਾਤ ਕਰਦੇ ਸੀ। ਇੰਡੋਨੇਸ਼ੀਆਈ ਮਹਿਲਾ ਜਿਵੇਂ ਹੀ ਪਾਕਿਸਤਾਨ ਪਹੁੰਚੀ ਦੋਹਾਂ ਨੇ ਵਿਆਹ ਰਚਾ ਲਿਆ। ਦੂਜੇ ਪਾਸੇ ਸਥਾਨਕ ਪੁਲਸ ਨੇ ਇਸ ਵਿਆਹ ਵਿਚ ਗੈਰ ਜ਼ਰੂਰੀ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਵੇਂ ਵਿਆਹੇ ਜੋੜੇ ਨੇ ਸੈਸ਼ਨ ਕੋਰਟ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ। 

ਕੋਰਟ ਨੇ ਸਬੰਧਤ ਅਧਿਕਾਰੀਆਂ ਨੂੰ ਸੰਮਨ ਭੇਜਿਆ ਹੈ ਅਤੇ ਪੂਰੇ ਮਾਮਲੇ ਦੀ ਰਿਪੋਰਟ ਸੌਂਪਣ ਦਾ ਆਦੇਸ਼ ਦਿੱਤਾ ਹੈ। ਭਾਵੇਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਵਿਦੇਸ਼ੀ ਮਹਿਲਾ ਕਿਸੇ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਰਚਾਉਣ ਲਈ ਇੱਥੇ ਪਹੁੰਚੀ ਹੈ।

Vandana

This news is Content Editor Vandana