ਪਾਕਿ ''ਚ ਕੋਵਿਡ-19 ਨਾਲ 105 ਹੋਰ ਮਰੀਜ਼ਾਂ ਦੀ ਮੌਤ, ਪੀੜਤਾਂ ਦੀ ਗਿਣਤੀ 185,034 ਹੋਈ

06/23/2020 5:07:21 PM

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ 105 ਹੋਰ ਪੀੜਤ ਲੋਕਾਂ ਦੀ ਮੌਤ ਹੋਣ ਨਾਲ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 3,695 ਹੋ ਗਈ। ਉਥੇ ਹੀ ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 185,034 ਹੋ ਗਈ ਹੈ। ਇਹ ਜਾਣਕਾਰੀ ਪਾਕਿਸਤਾਨ ਦੇ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਦਿੱਤੀ।

ਸਿਹਤ ਅਧਿਕਾਰੀਆਂ ਅਨੁਸਾਰ ਦੇਸ਼ ਵਿਚ ਹੁਣ ਤੱਕ ਕੋਵਿਡ-19 ਦੀ ਕੁੱਲ 11,26,761 ਲੋਕਾਂ ਦੀ ਜਾਂਚ ਹੋਈ ਹੈ, ਜਿਨ੍ਹਾਂ ਵਿਚੋਂ ਸੋਮਵਾਰ ਨੂੰ 24,599 ਲੋਕਾਂ ਦੀ ਜਾਂਚ ਸ਼ਾਮਲ ਹੈ। ਮੰਤਰਾਲਾ ਨੇ ਕਿਹਾ ਕਿ ਕੋਵਿਡ-19 ਦੇ 3,946 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪਾਕਿਸਤਾਨ ਵਿਚ ਇਸ ਦੇ ਕੁੱਲ ਮਾਮਲੇ ਵੱਧ ਕੇ 185,034 ਹੋ ਗਏ। ਪਿਛਲੇ 24 ਘੰਟਿਆਂ ਵਿਚ 105 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 3,695 ਹੋ ਗਈ। ਸਿੰਧ ਸੂਬੇ ਵਿਚ ਸਭ ਤੋਂ ਜ਼ਿਆਦਾ 71,092 ਮਾਮਲੇ ਸਾਹਮਣੇ ਆਏ ਹਨ, ਇਸ ਦੇ ਬਾਅਦ ਪੰਜਾਬ ਸੂਬੇ ਵਿਚ 68,308, ਖੈਬਰ ਪਖਤੂਨਖਵਾ ਵਿਚ 22,633, ਇਸਲਾਮਾਬਾਦ ਵਿਚ 11,219, ਬਲੂਚਿਸਤਾਨ ਵਿਚ 9,587, ਗਿਲਗਿਤ-ਬਾਲਟਿਸਤਾਨ ਵਿਚ 1,326 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 869 ਮਾਮਲੇ ਸਾਹਮਣੇ ਆਏ ਹਨ। ਮੰਤਰਾਲਾ ਨੇ ਕਿਹਾ ਕਿ ਹੁਣ ਤੱਕ 73,471 ਮਰੀਜ਼ ਠੀਕ ਹੋਏ ਹਨ।

cherry

This news is Content Editor cherry