ਅਫਗਾਨਿਸਤਾਨ ''ਚ ਪਾਕਿ ਦੂਤਘਰ ਦੇ ਬਾਹਰ ਧਮਾਕਾ

08/26/2019 9:04:00 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਨੇ ਐਤਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਦੇ ਅਸ਼ਾਂਤ ਜਲਾਲਾਬਾਦ ਸ਼ਹਿਰ ਸਥਿਤ ਉਸ ਦੇ ਦੂਤਘਰ ਦੇ ਬਾਹਰ ਇਕ ਧਮਾਕਾ ਹੋਇਆ। ਇਸ ਧਮਾਕੇ ਵਿਚ ਇਕ ਪੁਲਸ ਕਰਮੀ ਸਮੇਤ ਘੱਟੋ-ਘੱਟ 3 ਵਿਅਕਤੀ ਜ਼ਖਮੀ ਹੋ ਗਏ। ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਦੱਸਿਆ ਕਿ ਜਲਾਲਾਬਾਦ ਵਿਚ ਦੂਤਘਰ ਦੇ ਬਾਹਰ ਇਕ ਆਈ.ਈ.ਡੀ. ਧਮਾਕਾ ਹੋਇਆ। 

 

ਉਨ੍ਹਾਂ ਨੇ ਇਕ ਟਵੀਟ ਕੀਤਾ,''ਜਲਾਲਾਬਾਦ ਵਿਚ ਸਾਡੇ ਦੂਤਘਰ ਦੇ ਬਾਹਰ ਇਕ ਆਈ.ਈ.ਡੀ. ਧਮਾਕਾ ਹੋਇਆ। ਸਾਰੇ ਪਾਕਿਸਤਾਨੀ ਕਰਮਚਾਰੀ ਸੁਰੱਖਿਅਤ ਹਨ। ਮਿਲੀ ਜਾਣਕਾਰੀ ਮੁਤਾਬਕ ਇਕ ਪੁਲਸਕਰਮੀ ਅਤੇ ਦੋ ਬਿਨੈਕਾਰ ਜ਼ਖਮੀ ਹੋਏ ਹਨ।'' ਫੈਜ਼ਲ ਨੇ ਕਿਹਾ,''ਅਸੀਂ ਕੌਂਸਲੇਟ ਕੰਪਲੈਕਸ ਅਤੇ ਕਰਮੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਅਫਗਾਨ ਅਧਿਕਾਰੀਆਂ ਨਾਲ ਸੰਪਰਕ ਵਿਚ ਹਾਂ।'' ਹਾਲੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Vandana

This news is Content Editor Vandana