ਮੋਦੀ ਦੀ ਰਾਹ ''ਤੇ ਤੁਰੇ ਪਾਕਿ ਰਾਸ਼ਟਰਪਤੀ, ਤਸਵੀਰਾਂ ਵਾਇਰਲ

09/24/2019 5:44:54 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਅਲਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਸਵੱਛ ਭਾਰਤ ਮੁਹਿੰਮ' ਦੀ ਰਾਹ 'ਤੇ ਤੁਰਦੇ ਨਜ਼ਰ ਆਏ। ਤਸਵੀਰਾਂ ਮੁਤਾਬਕ ਰਾਸ਼ਟਰਪਤੀ ਆਰਿਫ ਅਲਵੀ ਟਰੈਕਿੰਗ ਕਰਨ ਦੌਰਾਨ ਕੂੜਾ ਇਕੱਠਾ ਕਰਦੇ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਚਾਂਗਲਾ ਗਲੀ ਦੀਆਂ ਹਨ, ਜੋ ਦੇਸ਼ ਦੇ ਗਲਯਾਤ ਖੇਤਰ ਵਿਚ ਪਰਬਤੀ ਸੈਲਾਨੀ ਸ਼ਹਿਰਾਂ ਵਿਚੋਂ ਇਕ ਹੈ। 

 

ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਅਲਵੀ ਦੇ ਬੇਟੇ ਨੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿਚ ਅਲਵੀ ਨੂੰ ਇਕ ਥੈਲੇ ਵਿਚ ਕੂੜਾ ਇਕੱਠਾ ਕਰਦਿਆਂ ਅਤੇ ਫਿਰ ਕੂੜੇ ਨੂੰ ਸੜਕ ਕਿਨਾਰੇ ਰੱਖੇ ਕੂੜੇਦਾਨ ਵਿਚ ਪਾਉਂਦਿਆਂ ਦੇਖਿਆ ਜਾ ਸਕਦਾ ਹੈ।

ਰਾਸ਼ਟਰਪਤੀ ਅਲਵੀ ਨੇ ਨਾਲ ਹੀ ਸੈਲਾਨੀਆਂ ਨੂੰ ਵੀ ਉੱਤਰੀ ਪਰਬਤੀ ਖੇਤਰ ਦੀ ਯਾਤਰਾ ਦੌਰਾਨ ਜ਼ਿੰਮੇਵਾਰੀ ਨਾਲ ਵਿਵਹਾਰ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ,''ਅਸੀਂ ਆਮਤੌਰ 'ਤੇ ਆਪਣੀ ਯਾਤਰਾ ਦੌਰਾਨ ਕੂੜੇ ਦੇ ਥੈਲੇ ਨਾਲ ਲਿਆਉਂਦੇ ਹਾਂ ਪਰ ਉਸ ਨੂੰ ਅਣਜਾਣੇ ਵਿਚ ਭੁੱਲ ਜਾਂਦੇ ਹਾਂ। ਸਾਡੇ ਨਾਗਰਿਕਾਂ ਨੂੰ ਸਿੱਖਿਅਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਉਹ ਉਹ ਇਸ ਸੁੰਦਰ ਦੇਸ਼ ਦਾ ਆਨੰਦ ਲੈ ਸਕਣ ਅਤੇ ਇਕ ਜ਼ਿੰਮੇਵਾਰ ਸੈਲਾਨੀ ਬਣ ਸਕਣ।''

ਰਾਸ਼ਟਰਪਤੀ ਅਲਵੀ ਦੀਆਂ ਇਹ ਤਸਵੀਰਾਂ ਸ਼ੇਅਰ ਹੋਣ ਦੇ ਬਾਅਦ ਲੋਕ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕਾਂ ਨੇ ਇਸ ਨੂੰ ਮੋਦੀ ਦੀ ਰਾਹ 'ਤੇ ਤੁਰਨ ਵਾਲੀ ਮੁਹਿੰਮ ਦੱਸਿਆ ਜਦਕਿ ਕੁਝ ਲੋਕਾਂ ਨੇ ਇਸ ਨੂੰ ਸਿਰਫ ਡਰਾਮਾ ਦੱਸਿਆ ਤਾਂ ਕਿਸੇ ਨੇ ਤਾਰੀਫ ਕੀਤੀ ਹੈ।

Vandana

This news is Content Editor Vandana