ਪਾਕਿ ''ਚ ਪ੍ਰਾਚੀਨ ਹਿੰਦੂ ਮੰਦਰ ''ਚ ਪਾਈਆਂ ਗਈਆਂ ਦੁਰਲੱਭ ਤਸਵੀਰਾਂ

10/14/2019 12:21:30 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਸਿਆਲਕੋਟ ਜ਼ਿਲੇ ਵਿਚ ਲੱਗਭਗ ਹਜ਼ਾਰਾਂ ਸਾਲ ਪੁਰਾਣੇ ਮੰਦਰ ਸ਼ਿਵਾਲਾ ਤੇਜਾ ਸਿੰਘ ਦੀਆਂ ਕੰਧਾਂ 'ਤੇ ਦੁਰੱਲਭ ਤਸਵੀਰਾਂ ਪਾਈਆਂ ਗਈਆਂ ਹਨ। ਇਸ ਖੋਜ ਨੇ ਸਿਆਲਕੋਟ ਦੇ ਹਿੰਦੂ ਭਾਈਚਾਰੇ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਅਧਿਕਾਰੀਆਂ ਦੋਹਾਂ ਨੂੰ ਹੈਰਾਨ ਕਰ ਦਿੱਤਾ ਹੈ। ਈ.ਟੀ.ਪੀ.ਬੀ. ਦੇ ਡਿਪਟੀ ਸੈਕਟਰੀ ਅੱਬਾਸ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,''ਅਸੀਂ ਦੀਵਾਲੀ ਤੋਂ ਪਹਿਲਾਂ ਮੰਦਰ ਦੀ ਸੁਰੱਖਿਆ ਅਤੇ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੰਧਾਂ 'ਤੇ ਬਣੀਆਂ ਤਸਵੀਰਾਂ ਨੂੰ ਲੱਭਣ ਦੌਰਾਨ ਅਸੀਂ ਜਿਹੜੀਆਂ ਕੰਧਾਂ ਨੂੰ ਦੇਖਿਆ ਉਹ ਹੈਰਾਨ ਕਰ ਦੇਣ ਵਾਲੀਆਂ ਸਨ।'' 

ਅੱਬਾਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਮੰਦਰ ਦੀਆਂ ਕੰਧਾਂ 'ਤੇ ਬਣੀਆਂ ਤਸਵੀਰਾਂ ਦੀ ਜਾਣਕਾਰੀ ਮਿਲੀ ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਈ.ਟੀ.ਪੀ.ਬੀ. ਦੇ ਚੇਅਰਮੈਨ ਆਮਿਰ ਅਹਿਮਦ ਨੂੰ ਦਿੱਤੀ। ਉਨ੍ਹਾਂ ਨੇ ਵਿਸ਼ੇ ਮਾਹਰਾਂ ਨੂੰ ਕੰਧਾਂ 'ਤੇ ਬਣੀਆਂ ਤਸਵੀਰਾਂ ਨੂੰ ਪ੍ਰਾਪਤ ਕਰਨ ਦੀ ਹਦਾਇਤੀ ਦਿੱਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਕਰਨ ਦੀ ਯੋਜਨਾ ਬਣਾਈ। ਮਜ਼ਦੂਰਾਂ ਨੂੰ ਕਿਹਾ ਗਿਆ ਕਿ ਉਹ ਦੁਰਲੱਭ ਤਸਵੀਰਾਂ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਕੰਧਾਂ ਨੂੰ ਹੋਰ ਨਾ ਰਗੜਨ। ਜਾਣਕਾਰੀ ਮੁਤਾਬਕ ਕੰਧਾਂ 'ਤੇ ਬਣੀਆਂ ਇਨ੍ਹਾਂ ਤਸਵੀਰਾਂ ਵਿਚ ਸ਼ਿਵ ਪਰਿਵਾਰ, ਨੰਦੀ, ਮੱਖਣ ਖਾਂਦੇ ਅਤੇ ਰਾਸਲੀਲਾ ਕਰਦੇ ਭਗਵਾਨ ਕ੍ਰਿਸ਼ਨ ਦੀਆਂ ਤਸਵੀਰਾਂ ਸ਼ਾਮਲ ਸਨ। 

ਅੱਬਾਸ ਨੇ ਕਿਹਾ,''ਅਜਿਹਾ ਸ਼ਾਇਦ ਪਹਿਲੀ ਵਾਰ ਹੈ ਜਦੋਂ ਪ੍ਰਾਚੀਨ ਹਿੰਦੂ ਮੰਦਰ ਦੀਆਂ ਕੰਧਾਂ 'ਤੇ ਇਨ੍ਹੀਆਂ ਦੁਰੱਲਭ ਤਸਵੀਰਾਂ ਪਾਈਆਂ ਗਈਆਂ ਹਨ।'' ਇਨ੍ਹਾਂ ਦੁਰਲੱਭ ਤਸਵੀਰਾਂ ਦੀ ਖੋਜ ਤੋਂ ਬਾਅਦ ਸਥਾਨਕ ਹਿੰਦੂਆਂ ਨੇ ਮੰਦਰ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਨੂੰ ਦੇਖਿਆ। ਅੱਬਾਸ ਨੇ ਮੰਦਰ ਦੀ ਦੇਖਭਾਲ ਕਰਨ ਵਾਲੇ ਅਧਿਕਾਰੀਆਂ 'ਤੇ ਅਣਗਹਿਲੀ ਵਰਤਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ,''ਅਧਿਕਾਰੀਆਂ ਨੇ ਪਾਕਿਸਤਾਨ ਦੀ ਵਿਰਾਸਤ ਅਤੇ ਹਿੰਦੂ ਧਰਮ ਦੇ ਅਮੀਰ ਭੰਡਾਰ ਨੂੰ ਕਦੇ ਨਾ ਪੂਰਾ ਨਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਸੀ।'' 

ਜ਼ਿਕਰਯੋਗ ਹੈ ਕਿ ਈ.ਟੀ.ਪੀ.ਬੀ. ਨੇ ਅਗਸਤ ਵਿਚ ਸ਼ਿਵਾਲਾ ਤੇਜਾ ਸਿੰਘ ਦੇ ਨਵੀਨੀਕਰਨ ਲਈ 50 ਲੱਖ ਰੁਪਏ ਦਾ ਪ੍ਰਾਜੈਕਟ ਸ਼ੁਰੂ ਕੀਤਾ ਸੀ। ਅਜਿਹਾ ਕਰਨ ਦਾ ਉਦੇਸ਼ ਪਾਕਿਸਤਾਨ ਦੇ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਇੱਛਾਵਾਂ ਨੂੰ ਪੂਰਾ ਕਰਨਾ ਅਤੇ ਧਾਰਮਿਕ ਟੂਰਿਜ਼ਮ ਨੂੰ ਵਧਾਉਣਾ ਸੀ।
 

Vandana

This news is Content Editor Vandana