ਪਾਕਿ ''ਚ ਅਫਗਾਨੀ ਮਹਿਲਾ ਅੱਤਵਾਦੀ ਗ੍ਰਿਫਤਾਰ

12/04/2019 5:25:27 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਬੱਸ ਸਟੈਂਡ ਤੋਂ ਅਫਗਾਨਿਸਤਾਨ ਦੀ ਇਕ ਮਹਿਲਾ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਹਿਲਾ ਕੋਲੋਂ ਇਕ ਟਿਨ ਦੇ ਡੱਬੇ ਵਿਚੋਂ ਵਿਸਫੋਟਕ ਪਦਾਰਥ ਜ਼ਬਤ ਕੀਤੇ ਗਏ ਹਨ। ਪੇਸ਼ਾਵਰ ਪੁਲਸ ਦੇ ਐੱਸ.ਪੀ. ਮੁਹੰਮਦ ਸ਼ੋਏਬ ਨੇ ਦੱਸਿਆ ਕਿ ਅਫਗਾਨਿਸਤਾਨ ਅੱਤਵਾਦੀ ਨੈੱਟਵਰਕ ਦੇ 4 ਹੋਰ ਮੈਂਬਰਾਂ ਨੂੰ ਵੀ ਪੁਲਸ ਨੇ ਮਹਿਲਾ ਅੱਤਵਾਦੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਹੈ। 

ਮਹਿਲਾ ਨੂੰ ਪੇਸ਼ਾਵਰ ਵਿਚ ਹਾਜ਼ੀ ਕੈਂਪ ਅੱਡੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਉਹ ਉਸ ਸਮੇਂ ਲਾਹੌਰ ਜਾਣ ਵਾਲੀ ਬੱਸ ਫੜਨ ਵਾਲੀ ਸੀ। ਪੁਲਸ ਨੇ ਦਾਅਵਾ ਕੀਤਾ ਕਿ ਅੱਤਵਾਦੀ ਲਾਹੌਰ ਵਿਚ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਬੰਬ ਰੋਧੂ ਦਸਤੇ ਨੇ ਵਿਸਫੋਟਕ ਪਦਾਰਥ ਨੂੰ ਕਿਰਿਆਹੀਣ ਕਰ ਦਿੱਤਾ।

Vandana

This news is Content Editor Vandana