ਪਾਕਿਸਤਾਨ ਨੇ ਅਫਗਾਨ ਸ਼ਰਨਾਰਥੀਆਂ ਦੇ ਕਾਰਡਾਂ ਦੇ ਨਵੀਨੀਕਰਣ ’ਤੇ ਲਾਈ ਰੋਕ

04/04/2021 3:36:05 PM

ਇਸਲਾਮਾਬਾਦ (ਬਿਊਰੋ) - ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦੇ ਮੱਦੇਨਜ਼ਰ ਪਾਕਿ ਵਿਚ ਰਹਿ ਰਹੇ ਅਫਗਾਨ ਸ਼ਰਨਾਰਥੀਆਂ ਦੇ ਦਸਤਾਵੇਜ਼ਾਂ ਦੇ ਨਵੀਨੀਕਰਣ ਅਤੇ ਤਸਦੀਕ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਅਖ਼ਬਾਰ ਅਨੁਸਾਰ, ਪਾਕਿ ਅਤੇ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਲਈ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਸੀ.ਆਰ.) ਨੇ ਅਫਗਾਨ ਸ਼ਰਨਾਰਥੀਆਂ ਦੇ 'ਨਵੀਨੀਕਰਣ ਅਤੇ ਜਾਣਕਾਰੀ ਦੀ ਪੜਤਾਲ' ਪ੍ਰੋਗਰਾਮ ਦੀ ਸ਼ੁਰੂਆਤ ਨੂੰ ਅਸਥਾਈ ਤੌਰ 'ਤੇ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਕਾਰਡ ਨਵੀਨੀਕਰਣ ਅਤੇ ਤਸਦੀਕ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਸੀ। 

ਪੜ੍ਹੋ ਇਹ ਵੀ ਖਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ

ਦਸੰਬਰ 2015 ਦੀ ਮਿਆਦ ਪੁੱਗਣ ਦੀ ਤਰੀਖ਼ ਦੇ ਨਾਲ 'ਪਰੂੱਫ ਆਫ ਰਜਿਸਟ੍ਰੇਸ਼ਨ’ (ਪੀ.ਓ.ਆਰ) ਕਾਰਡ ਰੱਖਣ ਵਾਲੇ ਅਫਗਾਨ ਸ਼ਰਨਾਰਥੀਆਂ ਨੂੰ ਸਮੇਂ ਸਿਰ ਅਭਿਆਸ ਸ਼ੁਰੂ ਕਰਨ ਦੇ ਬਾਰੇ ਸੂਚਿਤ ਕੀਤਾ ਜਾਵੇਗਾ। ਦੱਸ ਦੇਈਏ ਕਿ ਪਾਕਿ ਵਿੱਚ 1.4 ਮਿਲੀਅਨ ਤੋਂ ਵੱਧ ਰਜਿਸਟਰਡ ਅਫਗਾਨ ਸ਼ਰਨਾਰਥੀ ਹਨ। ਪਿਛਲੇ ਮਹੀਨੇ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਿਨ੍ਹਾਂ ਦੇ ਪੀ.ਓ.ਆਰ. ਕਾਰਡਾਂ ਦੀ ਮਿਆਦ 2015 ਵਿੱਚ ਖ਼ਤਮ ਹੋ ਗਈ ਸੀ, ਉਨ੍ਹਾਂ ਨੂੰ ਇਸ ਸਾਲ ਨਵੇਂ ਸਮਾਰਟ ਕਾਰਡ ਦਿੱਤੇ ਜਾਣਗੇ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਇਸ ਤੋਂ ਪਹਿਲਾਂ ਜਨਵਰੀ ’ਚ ਪਾਕਿ ਦੇ ਅਫਗਾਨੀਸੰਤਾਨ ਸ਼ਰਨਾਰਥੀਆਂ ਵਲੋਂ ਧੋਖੇ ਨਾਲ ਰੱਖੇ ਗਏ ਲੱਗਭੱਗ 200.000 ਕੰਪਿਊਟਰੀਕ੍ਰਿਤ ਰਾਸ਼ਟਰੀ ਪਛਾਣ ਪੱਤਰਾਂ (ਸੀ.ਐੱਨ.ਆਈ.ਸੀ.) ਨੂੰ ਰੱਦ ਕਰ ਦਿੱਤਾ ਸੀ। ਪਾਕਿ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਸੀ, "ਸਾਡੇ ਕੋਲ 1.5 ਮਿਲਿਅਨ ਅਫਗਾਨ ਸ਼ਰਨਾਰਥੀਆਂ ਦੇ ਪਾਸ ਕਾਨੂੰਨੀ ਤੌਰ ’ਤੇ ਦਰਜ ਹਨ ਅਤੇ 800,000 ਅਫਗਾਨਿਸਤਾਨ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ’ਤੇ ਰਹਿ ਰਹੇ ਹਨ। 

ਪੜ੍ਹੋ ਇਹ ਵੀ ਖਬਰ - ਗੁਰਦਾਸਪੁਰ : ਸਾਬਕਾ ਅਕਾਲੀ ਸਰਪੰਚ ਦੇ ਘਰ ’ਤੇ ਹੋਈ ਅਨ੍ਹੇਵਾਹ ਫਾਇਰਿੰਗ, ਦਹਿਸ਼ਤ ਦਾ ਮਾਹੌਲ 

ਦੇਸ਼ ਦੇ ਸਿਹਤ ਮੰਤਰਾਲੇ ਦੁਆਰਾ ਸ਼ਨੀਵਾਰ ਵਾਲੇ ਦਿਨ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪਾਕਿ ਵਿੱਚ 24 ਘੰਟਿਆਂ ਦੇ ਅੰਦਰ ਕੋਵਿਡ -19 ਦੇ ਕੁੱਲ 4723  ਨਵੇਂ  ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਨੂੰ ਮਿਲਾ ਕੇ ਕੋਰੋਨਾ ਪੀੜਤਾਂ ਦੀ ਗਿਣਤੀ 682,888 ਤੱਕ ਪਹੁੰਚ ਗਈ ਹੈ ਅਤੇ 14,694 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)

rajwinder kaur

This news is Content Editor rajwinder kaur