ਪਾਕਿਸਤਾਨ ''ਚ ਮੀਂਹ ਨੇ ਮਚਾਈ ਤਬਾਹੀ, ਹੁਣ ਤੱਕ 86 ਲੋਕਾਂ ਦੀ ਮੌਤ, 151 ਜ਼ਖ਼ਮੀ

07/11/2023 11:24:57 AM

ਇਸਲਾਮਾਬਾਦ (ਏਜੰਸੀ): ਪਾਕਿਸਤਾਨ ਵਿਚ 25 ਜੂਨ ਤੋਂ ਹੁਣ ਤੱਕ ਪਏ ਮਾਨਸੂਨ ਦੇ ਮੀਂਹ ਕਾਰਨ 86 ਲੋਕਾਂ ਦੀ ਮੌਤ ਹੋ ਗਈ ਹੈ ਅਤੇ 151 ਹੋਰ ਜ਼ਖ਼ਮੀ ਹੋਏ ਹਨ। ਪਾਕਿਸਤਾਨ ਸਥਿਤ ਏਆਰਵਾਈ ਨਿਊਜ਼ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। NDMA ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪਿਛਲੇ 24 ਘੰਟਿਆਂ ਵਿੱਚ ਪੂਰੇ ਪਾਕਿਸਤਾਨ ਵਿੱਚ ਮੋਹਲੇਧਾਰ ਮੀਂਹ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋਏ ਹਨ। NDMA ਦੇ ਅੰਕੜਿਆਂ ਅਨੁਸਾਰ ਹੁਣ ਤੱਕ 86 ਮੌਤਾਂ ਅਤੇ 151 ਜ਼ਖ਼ਮੀਆਂ ਦੀ ਸੂਚਨਾ ਮਿਲੀ ਹੈ, ਜਿਨ੍ਹਾਂ ਵਿੱਚ 16 ਔਰਤਾਂ ਅਤੇ 37 ਬੱਚੇ ਸ਼ਾਮਲ ਹਨ। ਦੇਸ਼ ਭਰ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ 97 ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਪੰਜਾਬ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ, ਜਿੱਥੇ ਮੋਹਲੇਧਾਰ ਮੀਂਹ ਵਿੱਚ 52 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਖੈਬਰ ਪਖਤੂਨਖਵਾ ਵਿੱਚ 20 ਲੋਕਾਂ ਮੌਤਾਂ ਅਤੇ ਬਲੋਚਿਸਤਾਨ ਵਿੱਚ 6 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ; ਮਾਂ ਨੇ ਆਪਣੀ ਹੀ 13 ਮਹੀਨਿਆਂ ਦੀ ਬੱਚੀ 'ਤੇ ਚੜ੍ਹਾ ਦਿੱਤੀ ਕਾਰ, ਮੌਤ

ਇਸ ਸਾਲ ਅਪ੍ਰੈਲ ਵਿੱਚ, NDMA ਨੇ ਭਵਿੱਖਬਾਣੀ ਕੀਤੀ ਸੀ ਕਿ 2023 ਵਿੱਚ ਪਾਕਿਸਤਾਨ ਵਿੱਚ ਵਿਨਾਸ਼ਕਾਰੀ ਹੜ੍ਹ ਦੀ 72 ਫ਼ੀਸਦੀ ਸੰਭਾਵਨਾ ਹੈ। ਲੋਕ ਲੇਖਾ ਕਮੇਟੀ (ਪੀਏਸੀ) ਨੂੰ ਇੱਕ ਸੰਖੇਪ ਜਾਣਕਾਰੀ ਵਿੱਚ, NDMA ਦੇ ਪ੍ਰਧਾਨ ਲੈਫਟੀਨੈਂਟ ਜਨਰਲ ਇਨਾਮ ਹੈਦਰ ਨੇ ਕਿਹਾ ਕਿ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹੈਦਰ ਨੇ ਕਿਹਾ ਕਿ NDMA ਅਤੇ ਪਾਕਿਸਤਾਨ ਦਾ ਜਲਵਾਯੂ ਪਰਿਵਰਤਨ ਮੰਤਰਾਲਾ 17 ਉਪਗ੍ਰਹਿਆਂ ਦੀ ਨਿਗਰਾਨੀ ਕਰ ਰਿਹਾ ਹੈ ਅਤੇ 36 ਹੜ੍ਹਾਂ ਦੀ ਅਗਾਊਂ ਚਿਤਾਵਨੀ ਸਿਸਟਮ ਲਾਗੂ ਕੀਤੇ ਗਏ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਪਿਛਲੇ ਸਾਲ ਵਾਂਗ ਹੁਣ ਵੀ ਭਿਆਨਕ ਹੜ੍ਹ ਆਏ ਤਾਂ ਪਾਕਿਸਤਾਨ ਇਕ ਵੱਡੇ ਆਰਥਿਕ ਸੰਕਟ 'ਚ ਘਿਰ ਜਾਵੇਗਾ।

ਇਹ ਵੀ ਪੜ੍ਹੋ: ਨਕਾਬਪੋਸ਼ ਬੰਦੂਕਧਾਰੀਆਂ ਨੇ ਬਾਜ਼ਾਰ 'ਚ ਗੋਲੀਬਾਰੀ ਕਰਨ ਮਗਰੋਂ ਲਾਈ ਅੱਗ, 9 ਲੋਕਾਂ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

cherry

This news is Content Editor cherry