ਪਾਕਿ: ਪੋਲੀਓ ਕਰਮਚਾਰੀਆਂ ਨੂੰ ਸੁਰੱਖਿਆ ਦੇਣ ਵਾਲੇ 2 ਪੁਲਸ ਕਰਮਚਾਰੀਆਂ ਦਾ ਕਤਲ

12/18/2019 3:45:28 PM

ਇਸਲਾਮਾਬਾਦ- ਪਾਕਿਸਤਾਨ ਦੇ ਖੈਬਰ ਪਖਤੂਨਖਾਵਾ ਸੂਬੇ ਵਿਚ ਬੁੱਧਵਾਰ ਨੂੰ ਪੋਲੀਓ ਕਰਮਚਾਰੀਆਂ ਦੀ ਟੀਮ ਨੂੰ ਸੁਰੱਖਿਆ ਦੇਣ ਵਾਲੇ 2 ਪੁਲਸ ਕਰਮਚਾਰੀਆਂ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਮਾਰ ਦਿੱਤਾ। ਖੈਬਰ ਪਖਤੂਨਖਵਾ ਸੂਬੇ ਨੇ 16 ਦਸੰਬਰ ਤੋਂ ਪੋਲੀਓ ਰੋਕੂ ਮੁਹਿੰਮ ਸ਼ੁਰੂ ਕੀਤੀ ਹੈ।

ਪੁਲਸ ਮੁਤਾਬਕ ਅਣਪਛਾਤੇ ਬੰਦੂਕਧਾਰੀਆਂ ਨੇ ਦੋ ਪੁਲਸ ਕਰਮਚਾਰੀਆਂ ਦੀ ਹੱਤਿਆ ਉਸ ਵੇਲੇ ਕਰ ਦਿੱਤੀ ਜਦੋਂ ਉਹ ਸੂਬੇ ਦੇ ਦੂਰ-ਦੁਰਾਡੇ ਜ਼ਿਲੇ ਵਿਚ ਪੋਲੀਓ ਕਰਮਚਾਰੀਆਂ ਦੀ ਇਕ ਟੀਮ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਸਨ। ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਤੇ ਉਹਨਾਂ ਨੂੰ ਫੜਨ ਲਈ ਤਲਾਸ਼ ਜਾਰੀ ਹੈ। ਅਫਗਾਨਿਸਤਾਨ, ਨਾਈਜੀਰੀਆ ਤੇ ਪਾਕਿਸਤਾਨ ਦੁਨੀਆ ਦੇ ਉਹ ਤਿੰਨ ਦੇਸ਼ ਹਨ, ਜਿਥੇ ਪੋਲੀਓ ਹੁਣ ਵੀ ਮਹਾਮਾਰੀ ਬਣਿਆ ਹੋਇਆ ਹੈ। ਪਾਕਿਸਤਾਨ ਵਿਚ ਪੋਲੀਓ ਟੀਮ 'ਤੇ ਪਹਿਲਾਂ ਵੀ ਹਮਲੇ ਹੁੰਦੇ ਰਹੇ ਹਨ। ਇਹਨਾਂ ਹਮਲਿਆਂ ਵਿਚ 2012 ਤੋਂ ਹੁਣ ਤੱਕ 68 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੇ ਅੱਤਵਾਦੀ ਲੰਬੇ ਸਮੇਂ ਤੱਕ ਇਹ ਕਹਿ ਕੇ ਪੋਲੀਓ ਰੋਕੂ ਮੁਹਿੰਮਾਂ ਦਾ ਵਿਰੋਧ ਕਰਦੇ ਰਹੇ ਹਨ ਕਿ ਇਸ ਨਾਲ ਬਾਂਝਪਣ ਵਧਦਾ ਹੈ।

Baljit Singh

This news is Content Editor Baljit Singh