ਕੋਰੋਨਾ ਆਫ਼ਤ : ਪਾਕਿ ਨੇ 23 ਮਾਰਚ ਤੋਂ 12 ਦੇਸ਼ਾਂ ਦੀਆਂ ਉਡਾਣਾਂ ''ਤੇ ਲਗਾਈ ਪਾਬੰਦੀ

03/21/2021 6:01:17 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ਵਿਚ 8 ਮਹੀਨੇ ਬਾਅਦ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਵਾਇਰਸ ਦੇ ਮਾਮਲਿਆਂ ਦੀ ਵੱਧਦੀ ਗਿਣਤੀ ਵਿਚ ਪਾਕਿਸਤਾਨ ਨੇ ਕੋਵਿਡ-19 ਮਿਆਰੀ ਓਪਰੇਟਿੰਗ ਵਿਧੀ (SOPs) ਦੇ ਤਹਿਤ 12 ਅਫਰੀਕੀ ਦੇਸ਼ਾਂ 'ਤੇ ਯਾਤਰਾ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਯੂਨਾਈਟਿਡ ਕਿੰਗਟਮ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ 'ਤੇ ਪਾਬੰਦੀ ਘਟ ਕਰ ਦਿੱਤੀ ਗਈ ਹੈ। ਨਵਾਂ ਆਦੇਸ਼ 23 ਮਾਰਚ ਤੋਂ 5 ਅਪ੍ਰੈਲ ਤੱਕ ਲਾਗੂ ਰਹੇਗਾ।

ਤੈਅ ਕੀਤੀਆਂ ਤਿੰਨ ਸ਼੍ਰੇਣੀਆਂ
ਪਾਕਿਸਤਾਨ ਦੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.) ਦੇ ਮੁਤਾਬਕ, ਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਤਿੰਨ ਸ਼੍ਰੇਣੀਆਂ ਨੂੰ ਤੈਅ ਕੀਤਾ ਗਿਆ ਹੈ। ਸ਼੍ਰੇਣੀ 'ਏ' ਦੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਪਰੀਖਣ ਦੀ ਲੋੜ ਨਹੀਂ ਹੁੰਦੀ ਹੈ ਜਦਕਿ ਸ਼੍ਰੇਣੀ 'ਬੀ' ਵਾਲਿਆਂ ਨੂੰ ਪਾਕਿਸਤਾਨ ਜਾਣ ਤੋਂ 72 ਘੰਟੇ ਪਹਿਲਾਂ ਪੋਲੀਮਰੇਜ ਚੇਨ ਰਿਐਕਸ਼ਨ (ਪੀ.ਸੀ.ਆਰ.) ਪਰੀਖਣ ਦੀ ਲੋੜ ਹੁੰਦੀ ਹੈ। ਉੱਥੇ 'ਸੀ' ਸ਼੍ਰੇਣੀ ਦੇ ਦੇਸ਼ਾਂ ਨੂੰ ਪਾਕਿਸਤਾਨ ਜਾਣ ਲਈ ਦੇਸ਼ ਦੀ ਰਾਸ਼ਟਰੀ ਕਮਾਂਡ ਅਤੇ ਕੰਟਰੋਲ ਕੇਂਦਰ (ਐੱਨ.ਸੀ.ਓ.ਸੀ.) ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਸੀ.ਏ.ਏ. ਨੇ ਸ਼ਨੀਵਾਰ ਨੂੰ ਇਕ ਨਵੀਂ ਯਾਤਰਾ ਗਾਈਡਲਾਈਨ ਜਾਰੀ ਕੀਤੀ। ਇਸ ਵਿਚ ਦੱਖਣੀ ਅਫਰੀਕਾ, ਕੀਨੀਆ, ਘਾਨਾ, ਰਵਾਂਡਾ ਅਤੇ ਬੋਤਸਵਾਲਾ ਸਮੇਤ ਅਫਰੀਕੀ ਦੇਸ਼ਾਂ ਨੂੰ ਸ਼੍ਰੇਣੀ 'ਸੀ' ਵਿਚ ਰੱਖਿਆ ਗਿਆ ਹੈ ਅਤੇ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ 'ਚ ਗਿਰਾਵਟ, ਭਾਰਤ-ਚੀਨ ਤੋਂ 47 ਫੀਸਦੀ

ਯੂਕੇ ਨੂੰ ਦਿੱਤੀ ਛੋਟ
ਇਸ ਦੌਰਾਨ ਸੀ.ਏ.ਏ. ਨੇ ਯੂਕੇ ਨੂੰ ਸ਼੍ਰੇਣੀ 'ਸੀ' ਤੋਂ ਹਟਾ ਕੇ 'ਬੀ' ਵਿਚ ਪਾ ਦਿੱਤਾ ਹੈ। ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦਾ ਇਹ ਤਾਜ਼ਾ ਆਦੇਸ਼ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਪਾਕਿਸਤਾਨ ਨੇ ਹਾਲ ਦੇ ਮਹੀਨਿਆਂ ਵਿਚ ਕੋਰੋਨਾ ਦੇ ਮਾਮਲਿਆਂ ਦੀ ਰਿਕਾਰਡ ਵਾਧਾ ਦਰਜ ਕੀਤਾ ਹੈ।ਸ਼ਨੀਵਾਰ ਨੂੰ ਪਾਕਿਸਤਾਨ ਵਿਚ ਕੋਰੋਨਾ ਇਨਫੈਕਸ਼ਨ ਦੇ 3876 ਨਵੇਂ ਮਾਮਲੇ ਦਰਜ ਕੀਤੇ ਗਏ, ਜੋ 8 ਮਹੀਨਿਆਂ ਵਿਚ ਸਭ ਤੋਂ ਵੱਧ ਹਨ। ਇਸ ਦੌਰਾਨ ਵਾਇਰਸ ਨਾਲ ਘੱਟੋ-ਘੱਟ 42 ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ ਵਿਚ ਪੀੜਤ ਲੋਕਾਂ ਦੀ ਗਿਣਤੀ 623,135 ਪਹੁੰਚ ਗਈ ਹੈ।

ਨੋਟ- ਪਾਕਿ ਨੇ 12 ਦੇਸ਼ਾਂ ਦੀਆਂ ਉਡਾਣਾਂ 'ਤੇ ਲਗਾਈ ਪਾਬੰਦੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana