ਪਾਕਿ ਦੇ ਬਲੋਚਿਸਤਾਨ ''ਚ ਅਗਵਾ ਦੇ ਬਾਅਦ 11 ਕੋਲਾ ਮਾਈਨਰਾਂ ਦਾ ਕਤਲ

01/03/2021 3:02:48 PM

ਕਰਾਚੀ (ਭਾਸ਼ਾ): ਪਾਕਿਸਤਾਨ ਦੇ ਅਸ਼ਾਂਤ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਵਿਚ ਬੰਦੂਕਧਾਰੀਆਂ ਨੇ ਅਗਵਾ ਕਰਨ ਦੇ ਬਾਅਦ ਘੱਟੋ-ਘੱਟ 11 ਕੋਲਾ ਮਾਈਨਰਾਂ ਦਾ ਐਤਵਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਐਕਸਪ੍ਰੈਸ ਟ੍ਰਿਬਿਊਨ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਆਪਣੇ ਕੰਮ 'ਤੇ ਜਾ ਰਹੇ ਇਹਨਾਂ ਮਾਈਨਰਾਂ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ ਅਤੇ ਮਾਛ ਇਲਾਕੇ ਵਿਚ ਨੇੜੇ ਦੀਆਂ ਪਹਾੜੀਆਂ 'ਤੇ ਲਿਜਾ ਕੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ। 

ਪੜ੍ਹੋ ਇਹ ਅਹਿਮ ਖਬਰ- ਮੁੰਬਈ ਹਮਲੇ ਦਾ ਮਾਸਟਰਮਾਈਂਡ ਜ਼ਕੀ-ਉਰ-ਰਹਿਮਾਨ ਲਖਵੀ ਅੱਤਵਾਦੀ ਫੰਡਿੰਗ ਮਾਮਲੇ 'ਚ ਗ੍ਰਿਫ਼ਤਾਰ

ਪੁਲਸ ਦੇ ਮੁਤਾਬਕ, ਇਹਨਾਂ ਵਿਚੋਂ 6 ਮਾਈਨਰਾਂ ਦੀ ਘਟਨਾਸਥਲ 'ਤੇ ਹੀ ਮੌਤ ਹੋ ਗਈ ਅਤੇ ਗੰਭੀਰ ਰੂਪ ਨਾਲ ਜ਼ਖਮੀ ਪੰਜ ਹੋਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਘਟਨਾ ਦੇ ਬਾਅਦ ਪੁਲਸ, ਫਰੰਟੀਅਰ ਕੌਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਘਟਨਾਸਥਲ 'ਤੇ ਪਹੁੰਚੇ। ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਾਲ ਖਾਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਸਬੰਧਤ ਅਧਿਕਾਰੀਆਂ ਤੋਂ ਜਾਂਚ ਰਿਪੋਰਟ ਮੰਗੀ ਹੈ।

Vandana

This news is Content Editor Vandana