ਹਵਾਈ ਅੱਡੇ ''ਤੇ ਬੱਚਿਆਂ ਨੇ ਕੀਤੇ ਖਤਰਨਾਕ ਸਟੰਟ, ਵੀਡੀਓ ਵਾਇਰਲ

11/15/2018 10:35:12 AM

ਲਾਹੌਰ (ਬਿਊਰੋ)— ਅਕਸਰ ਤੁਸੀਂ ਬੱਚਿਆਂ ਨੂੰ ਪਾਰਕ ਵਿਚ ਸਲਾਈਡਿੰਗ ਕਰਦੇ ਦੇਖਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਇਕ ਹਵਾਈ ਅੱਡੇ ਦਾ ਨਜ਼ਾਰਾ ਦਿਖਾ ਰਹੇ ਹਾਂ ਜਿੱਥੇ ਤੁਸੀਂ ਐਸਕੇਲੇਟਰ ਦੇ ਸਹਾਰੇ ਬੱਚਿਆਂ ਨੂੰ ਸਲਾਈਡ ਕਰਦੇ ਦੇਖ ਸਕਦੇ ਹੋ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿਚ ਇਹ ਜਗ੍ਹਾ ਲਾਹੌਰ ਹਵਾਈ ਅੱਡਾ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਵੀਡੀਓ ਵਿਚ ਦੋ ਬੱਚੇ ਐਸਕੇਲੇਟਰ ਵਿਚਕਾਰ ਫਾਸਲੇ ਵਿਚ ਬਹੁਤ ਮਜ਼ੇ ਨਾਲ ਸਲਾਈਡ ਕਰ ਰਹੇ ਹਨ। ਇਹ ਸਟੰਟ ਉਨ੍ਹਾਂ ਲਈ ਖਤਰਨਾਕ ਹੋ ਸਕਦਾ ਸੀ ਪਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਵਾਲ ਕੋਈ ਨਜ਼ਰ ਨਹੀਂ ਆ ਰਿਹਾ ਸੀ।

 

ਇਹ ਵੀਡੀਓ ਸਲਮਾਨ ਨਾਮ ਦੇ ਸ਼ਖਸ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਹ ਸ਼ਖਸ ਬ੍ਰਿਟੇਨ ਵਿਚ ਰਹਿੰਦਾ ਹੈ ਅਤੇ ਬਾਇਓ ਵਿਚ ਖੁਦ ਨੂੰ ਪਾਕਿਸਤਾਨੀ ਦੱਸ ਰਿਹਾ ਹੈ। ਉਸ ਨੇ ਵੀਡੀਓ ਸ਼ੇਅਰ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਰਕ ਬਣਾਏ ਜਾਣ।

Vandana

This news is Content Editor Vandana