ਪਖਤੂਨਾਂ ਨੇ ਯੂ.ਐਨ. ਨੂੰ ਕੀਤੀ ਪਾਕਿ ਫੌਜ ਵਿਰੁੱਧ ਪਾਬੰਦੀ ਲਗਾਉਣ ਦੀ ਅਪੀਲ

06/11/2018 3:32:35 PM

ਨਿਊਯਾਰਕ (ਏਜੰਸੀ)- ਦੱਖਣੀ ਵਜੀਰਿਸਤਾਨ ਵਿਚ ਪਸ਼ਤੂਨ ਕਾਰਕੁੰਨਾਂ ਦੀ ਰੈਲੀ ਉੱਤੇ ਪਾਕਿਸਤਾਨੀ ਆਰਮੀ ਵਲੋਂ ਫਾਇਰਿੰਗ ਖਿਲਾਫ ਪਖਤੂਨ ਤਹਿਫੁਜ਼ ਮੂਵਮੈਂਟ (ਪੀ.ਟੀ.ਐਮ) ਗਰੁਪ ਦੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸੰਯੁਕਤ ਰਾਸ਼ਟਰ ਤੋਂ ਪਾਕਿਸਤਾਨ ਆਰਮੀ ਉੱਤੇ ਪਾਬੰਦੀ ਲਾਗੂ ਕਰਨ ਦੀ ਅਪੀਲ ਕੀਤੀ ਹੈ। ਇਹ ਪ੍ਰਦਰਸ਼ਨ ਨਿਊਯਾਰਕ ਸਥਿਤੀ ਸੰਯੁਕਤ ਰਾਸ਼ਟਰ ਦਫਤਰ ਦੇ ਬਾਹਰ ਹੋਇਆ ਅਤੇ ਇਹ ਦੇਸ਼ ਸਮਰਥਿਤ ਤਾਲੀਬਾਨ ਖਿਲਾਫ ਵੀ ਸੀ ਜੋ ਨਿਰਦੋਸ਼ ਪਖਤੂਨ ਉੱਤੇ ਹਮਲੇ ਲਈ ਜ਼ਿੰਮੇਵਾਰ ਹੈ। ਪਾਕਿਸਤਾਨੀ ਫੌਜ ਦੇ ਖਿਲਾਫ ਪਖਤੂਨਾਂ ਦਾ ਗੁੱਸਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ।
ਪਿਛਲ਼ੇ ਹਫਤੇ ਦੱਖਣੀ ਵਜੀਰਿਸਤਾਨ ਵਿਚ ਸ਼ਾਂਤੀਪੂਰਨ ਰੈਲੀ ਕੱਢਣ ਦੌਰਾਨ ਪਾਕਿਸਤਾਨੀ ਆਰਮੀ ਦੇ ਹਮਲੇ ਵਿਚ ਅਨੇਕਾਂ ਪੀ.ਟੀ.ਐਮ. ਕਾਰਕੁੰਨ ਮਾਰੇ ਗਏ। ਪ੍ਰਦਰਸ਼ਨਕਾਰੀਆਂ ਨੇ ਇਸ ਹਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਅਤੇ ਕੌਮਾਂਤਰੀ ਭਾਈਚਾਰੇ ਤੋਂ ਦਖਲ ਦੀ ਮੰਗ ਕੀਤੀ ਹੈ। ਪੀ.ਟੀ.ਐਮ. ਕਾਰਕੁੰਨਾਂ ਦੇ ਨਾਲ ਇਹ ਮੁਹਿੰਮ ਚਲਾਈ ਗਈ। ਪ੍ਰਦਰਸ਼ਨ ਦੌਰਾਨ ਕਾਰਕੁੰਨਾਂ ਨੇ ਪਾਕਿ ਆਰਮੀ ਚੀਫ ਆਰਮੀ ਸਟਾਫ ਜਨਰਲ ਕਮਰ ਜਾਵੇਦ ਬਾਜਵਾ ਅਤੇ ਸੁਰੱਖਿਆ ਫੋਰਸਾਂ ਦੀ ਨਿਖੇਧੀ ਕੀਤੀ। ਪਾਕਿ ਆਰਮੀ ਅਤੇ ਬਾਜਵਾ ਉੱਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੇ ਨਾਅਰੇ ਮਾਰੇ।
ਉਨ੍ਹਾਂ ਦਾ ਆਖਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਫੌਜ ਦੀ ਕਾਰਵਾਈ ਵਿਚ ਹਜ਼ਾਰਾਂ ਪਖਤੂਨ ਲਾਪਤਾ ਹੋ ਚੁੱਕੇ ਹਨ ਹਜ਼ਾਰਾਂ ਨੂੰ ਬਿਨਾਂ ਕੋਈ ਮੁਕੱਦਮਾ ਚਲਾਏ ਮਾਰਿਆ ਜਾ ਚੁੱਕਾ ਹੈ। ਪਖਤੂਨਾਂ ਖਿਲਾਫ ਪਾਕਿਸਤਾਨੀ ਫੌਜ ਲੰਬੇ ਸਮੇਂ ਤੋਂ ਦਮਨ ਚੱਕਰ ਚਲਾ ਰਹੀ ਹੈ। ਪਖਤੂਨ ਮਨੁੱਖੀਅਧਿਕਾਰਾਂ ਨੂੰ ਤਾਕ ਉੱਤੇ ਰੱਖ ਦਿੱਤਾ ਗਿਆ ਹੈ। ਪਿਛਲੇ ਕਈ ਮਹੀਨਿਆਂ ਵਿਚ ਸਮਾਂ ਹੱਦ ਉੱਤੇ ਪਾਕਿਸਤਾਨੀ ਫੌਜ ਦੇ ਖਿਲਾਫ ਪਖਤੂਨਾਂ ਨੇ ਵਿਰੋਧ ਪ੍ਰਦਰਸ਼ਨ ਦੇ ਨਾਲ ਰੈਲੀਆਂ ਕੱਢੀਆਂ ਹਨ। ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਜਾਤੀ ਸਮੂਹ ਪਖਤੂਨ ਲਗਾਤਾਰ ਆਪਣੀ ਸੁਰੱਖਿਆ, ਨਾਗਰਿਕ ਸੁਤੰਤਰਤਾ ਅਤੇ ਸਾਮਾਨ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਹਨ।