ਸ਼ਰੀਫ ਦੀ ਗ੍ਰਿਫਤਾਰੀ ਨੂੰ ਮੀਡੀਆ ''ਚ ਤਵੱਜੋ ਨਾਲ ਅਧਿਕਾਰੀ ਹੈਰਾਨ-ਪਰੇਸ਼ਾਨ

07/14/2018 6:30:11 PM

ਇਸਲਾਮਾਬਾਦ— ਪਾਕਿਸਤਾਨ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਬੇਟੀ ਮਰਿਅਮ ਸ਼ਰੀਫ ਨੂੰ ਗ੍ਰਿਫਤਾਰੀ ਤੋਂ ਬਾਅਦ ਕਿਥੇ ਰੱਖਿਆ ਜਾਵੇਗਾ ਇਸ ਨੂੰ ਲੈ ਕੇ ਪਾਕਿਸਤਾਨੀ ਅਧਿਕਾਰੀਆਂ ਵਿਚਾਲੇ ਭਰਮ ਦੀ ਸਥਿਤੀ ਨੂੰ ਉਥੇ ਸ਼ਨੀਵਾਰ ਨੂੰ ਬਹੁਤ ਤਵੱਜੋ ਮਿਲੀ ਹੈ। ਸ਼ਰੀਫ (68) ਤੇ ਉਨ੍ਹਾਂ ਦੀ ਬੇਟੀ ਮਰਿਅਮ ਦੇ ਲੰਡਨ ਤੋਂ ਸਵਦੇਸ਼ ਪਰਤਣ ਤੋਂ ਬਾਅਦ ਲਾਹੌਰ ਹਵਾਈ ਅੱਡੇ 'ਤੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਪਾਕਿਸਤਾਨ ਮੀਡੀਆ ਨੇ ਬੇਹੱਦ ਪ੍ਰਮੁੱਖਤਾ ਨਾਲ ਦਿਖਾਇਆ ਹੈ। ਦੋਵਾਂ ਨੂੰ ਬਾਅਦ 'ਚ ਦੇਰ ਰਾਤ ਰਾਵਲਪਿੰਡੀ ਦੀ ਅਡਿਆਲਾ ਜੇਲ 'ਚ ਟ੍ਰਾਂਸਫਰ ਕਰ ਦਿੱਤਾ ਗਿਆ।
ਸ਼ਰੀਫ ਤੇ ਉਨ੍ਹਾਂ ਦੀ ਬੇਟੀ ਮਰਿਅਮ ਨੂੰ ਇਸਲਾਮਾਬਾਦ ਸਥਿਤ ਜਵਾਬਦੇਹੀ ਅਦਾਲਤ ਨੇ 6 ਜੁਲਾਈ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਹ ਕਾਰਵਾਈ ਲੰਡਨ 'ਚ ਸ਼ਰੀਫ ਪਰਿਵਾਰ ਦੀ ਮਾਲਿਕਾਨਾ ਜਾਇਦਾਦ ਦੇ ਐਵੇਨਫੀਲਡ ਮਾਮਲੇ ਨਾਲ ਜੁੜੀ ਹੈ। ਇਹ ਸ਼ਰੀਫ ਪਰਿਵਾਰ ਦੇ ਖਿਲਾਫ ਦਾਇਰ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ 'ਚੋਂ ਇਕ ਹੈ। ਇਕ ਪੱਤਰਕਾਰ ਏਜੰਸੀ ਨੇ ਕਿਹਾ ਗਿਆ ਹੈ ਕਿ ਯੋਜਨਾ ਮੁਤਾਬਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਡਿਆਲਾ ਜੇਲ 'ਚ ਰੱਖਣ ਦਾ ਫੈਸਲਾ ਕੀਤਾ, ਜਿਥੇ ਉਨ੍ਹਾਂ ਨੂੰ 'ਬੀ' ਸ਼੍ਰੇਣੀ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ। ਨਿਯਮਾਂ ਦੇ ਮੁਤਾਬਕ 'ਬੀ' ਸ਼੍ਰੇਣੀ ਉਨ੍ਹਾਂ ਕੈਦੀਆਂ ਦੀ ਹੁੰਦੀ ਹੈ ਜੋ ਸਮਾਜਿਕ ਪੱਧਰ, ਸਿੱਖਿਆ ਜਾਂ ਆਦਤਾਂ ਨਾਲ ਉੱਚ ਜੀਵਨਸ਼ੈਲੀ ਦੇ ਆਦੀ ਹੁੰਦੇ ਹਨ।
ਅਖਬਾਰ ਨੇ ਕਿਹਾ ਕਿ ਨਿਆਂ ਮੰਤਰਾਲੇ ਨੇ ਇਕ ਨਵੀਂ ਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ਜਵਾਬਦੇਹੀ ਅਦਾਲਤ ਸ਼ਰੀਫ ਤੇ ਹੋਰਾਂ ਦੇ ਖਿਲਾਫ ਬਚੇ ਹੋਏ ਮਾਮਲਿਆਂ ਦੀ ਸੁਣਵਾਈ ਅਡਿਆਲਾ ਜੇਲ 'ਚ ਕਰੇਗੀ। ਪਾਕਿਸਤਾਨ ਦੀ ਅਖਬਾਰ 'ਡਾਨ' ਦੇ ਮੁਤਾਬਕ ਦੋਵਾਂ ਨੇਤਾਵਾਂ ਨੂੰ ਵੱਖ-ਵੱਖ ਪੁਲਸ ਕਾਫਿਲਿਆਂ 'ਚ ਬੀਤੇ ਦਿਨ ਅਡਿਆਲਾ ਜੇਲ 'ਚ ਟ੍ਰਾਂਸਫਰ ਕੀਤਾ ਗਿਆ। ਅਖਬਾਰ ਨੇ ਗ੍ਰਿਫਤਾਰੀ ਤੋਂ ਬਾਅਦ ਨੇਤਾਵਾਂ ਨੂੰ ਕਿਥੇ ਰੱਖਿਆ ਜਾਣਾ ਚਾਹੀਦਾ ਹੈ ਇਸ ਨੂੰ ਲੈ ਭਰਮ ਦੀ ਸਥਿਤੀ 'ਤੇ ਅਧਿਕਾਰੀਆਂ ਦੀ ਖਿਚਾਈ ਵੀ ਕੀਤੀ। ਅਖਬਾਰ ਨੇ ਕਿਹਾ ਕਿ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਦਾ ਦੌਰ ਚੱਲਦਾ ਰਿਹਾ, ਕੁਝ 'ਚ ਕਿਹਾ ਗਿਆ ਕਿ ਨਵਾਜ਼ ਤੇ ਮਰਿਅਮ ਦੋਵਾਂ ਨੂੰ ਅਡਿਆਲਾ ਜੇਲ 'ਚ ਬੰਦ ਰੱਖਿਆ ਜਾਵੇਗਾ ਜਦਕਿ ਕੁਝ 'ਚ ਕਿਹਾ ਗਿਆ ਕਿ ਮਰਿਅਮ ਨੂੰ ਵੱਖ ਰੱਖਿਆ ਜਾਵੇਗਾ ਤੇ ਉਨ੍ਹਾਂ ਨੂੰ ਸਿਹਾਲਾ ਰੈਸਟ ਹਾਊਸ 'ਚ ਟ੍ਰਾਂਸਫਰ ਕੀਤਾ ਜਾਵੇਗਾ।
ਇਕ ਹੋਰ ਅਖਬਾਰ ਨੇ ਆਪਣੇ ਪਹਿਲੇ ਪੰਨੇ ਦੀ ਮੁੱਖ ਖਬਰ 'ਸ਼ਰੀਫ ਦੀ ਗ੍ਰਿਫਤਾਰੀ 'ਚ ਹਾਈ ਡ੍ਰਾਮਾ, ਜੇਲ ਭੇਜੇ ਗਏ' 'ਚ ਕਿਹਾ ਕਿ ਅਜਿਹੀ ਅਫਵਾਹ ਸੀ ਕਿ ਦੋਵਾਂ ਨੂੰ ਸਿਹਾਲਾ ਰੈਸਟ ਹਾਊਸ ਭੇਜਿਆ ਜਾਵੇਗਾ, ਜਿਸ ਨੂੰ ਇਸਲਾਮਾਬਾਦ ਪ੍ਰਸ਼ਾਸਨ ਨੇ ਬੀਤੇ ਦਿਨ ਹੀ ਉਪ-ਜੇਲ ਐਲਾਨ ਕੀਤਾ ਸੀ। ਇਸ 'ਚ ਕਿਹਾ ਗਿਆ ਹੈ ਕਿ ਇਸ ਗੱਲ ਨੂੰ ਲੈ ਕੇ ਵੀ ਭਰਮ ਦੀ ਸਥਿਤੀ ਸੀ ਕਿ ਹਵਾਈ ਅੱਡੇ ਤੋਂ ਜੇਲ ਤੱਕ ਦਾ ਸਫਰ ਕਿਵੇਂ ਤੈਅ ਕੀਤਾ ਜਾਵੇਗਾ। ਅਖਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਇਸਲਾਮਾਬਾਦ ਨੇ ਮਰਿਅਮ ਨੂੰ ਸਿਹਾਲਾ ਰੈਸਟ ਹਾਊਸ ਭੇਜੇ ਜਾਣ ਦੀ ਸੂਚਨਾ ਵਾਪਸ ਲੈ ਲਈ।