ਆਈ.ਈ.ਡੀ. ਧਮਾਕੇ ''ਚ ਪਾਕਿ ਦੇ ਕਬਾਇਲੀ ਨੇਤਾ ਦੀ ਮੌਤ

02/16/2018 9:22:09 PM

ਪੇਸ਼ਾਵਰ— ਉੱਤਰ-ਪੱਛਮੀ ਪਾਕਿਸਤਾਨ ਦੇ ਅਸ਼ਾਂਤ ਕਬਾਇਲੀ ਇਲਾਕੇ 'ਚ ਆਈ.ਈ.ਡੀ. ਧਮਾਕੇ 'ਚ ਸਰਕਾਰ ਸਮਰਥਕ ਸਥਾਨਕ ਸ਼ਾਂਤੀ ਕਮੇਟੀ ਦੇ ਇਕ ਮੈਂਬਰ ਦੀ ਮੌਤ ਹੋ ਗਈ।
ਸਰਕਾਰ ਸਮਰਥਕ ਸਥਾਨਕ ਸ਼ਾਂਤੀ ਕਮੇਟੀ ਦੇ ਮੈਂਬਰ ਅਬਦੂਰ ਰਹਿਮਾਨ ਅਫਗਾਨਿਸਤਾਨ ਸਰਹੱਦ ਨਾਲ ਲੱਗੇ ਬਾਜੌਰ ਏਜੰਸੀ ਦੀ ਯਾਤਰਾ ਕਰ ਰਹੇ ਸਨ, ਜਦੋਂ ਮਾਮੋਂਦ ਗਟ ਇਲਾਕੇ 'ਚ ਉਨ੍ਹਾਂ ਦਾ ਵਾਹਨ ਸੜਕ ਕਿਨਾਰੇ ਰੱਖੇ ਗਏ ਇਕ ਆਈ.ਈ.ਡੀ. ਦੇ ਸੰਪਰਕ 'ਚ ਆ ਗਿਆ। ਉਨ੍ਹਾਂ ਦੱਸਿਆ ਕਿ ਰਹਿਮਾਨ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਤੇ ਤਲਾਸ਼ ਅਭਿਆਨ ਸ਼ੁਰੂ ਕਰ ਦਿੱਤਾ ਹੈ।