ਪਾਕਿ ਸੁਰੱਖਿਆ ਬਲਾਂ ਨੇ ਸਿੰਧੀ ਨੇਤਾ ਦੇ ਘਰ ਛਾਪਾ ਮਾਰਿਆ, ਪਰਿਵਾਰ ਨੂੰ ਦਿੱਤੀ ਧਮਕੀ

08/14/2020 6:23:45 PM

ਇਸਲਾਮਾਬਾਦ (ਬਿਊਰੋ): 20 ਤੋਂ ਵੱਧ ਗੱਡੀਆਂ ਵਿਚ ਪਾਕਿਸਤਾਨੀ ਰੇਂਜਰਸ ਅਤੇ ਪੰਜ ਗੱਡੀਆਂ ਵਿਚ ਆਈ.ਐੱਸ.ਆਈ. ਕਰਮੀ, ਜੋ ਸਿਵਲ ਕੱਪੜਿਆਂ ਵਿਚ ਸਨ, ਨੇ ਬੁੱਧਵਾਰ ਨੂੰ ਸਿੰਧ ਦੇ ਸ਼ਿਕਾਰਪੁਰ ਸ਼ਹਿਰ ਵਿਚ ਸਿੰਧੀ ਨੇਤਾ ਲਾਲਾ ਅਸਲਮ ਪਠਾਣ ਦੇ ਘਰ ਛਾਪਾ ਮਾਰਿਆ। ਲਾਲਾ ਅਸਲਮ ਸਿੰਧ ਦੀ ਇਕ ਰਾਸ਼ਟਰਵਾਦੀ ਪਾਰਟੀ ਜੇਈ ਸਿੰਧ ਮੁਤਾਹਿੰਦ ਮਹਾਜ (JSMM) ਦੇ ਸੀਨੀਅਰ ਉਪ ਪ੍ਰਧਾਨ ਹਨ। ਜੇ.ਐੱਸ.ਐੱਮ.ਐੱਮ. ਦੇ ਪ੍ਰਧਾਨ ਸ਼ਫੀ ਬਰਫ਼ਾਤ (ਜਰਮਨੀ ਵਿਚ ਰਹਿ ਰਹੇ) ਨੇ ਕਿਹਾ,'ਰੇਂਜਰਾਂ ਅਤੇ ਆਈ.ਐੱਸ.ਆਈ. ਕਰਮੀਆਂ ਨੇ ਉਹਨਾਂ ਦੇ ਪਰਿਵਾਰ ਨੂੰ ਧਮਕੀ ਦਿੱਤੀ ਅਤੇ ਉਸ ਨੂੰ ਜਾਂ ਉਸ ਦੇ ਬੇਟਿਆਂ ਨੂੰ ਗ੍ਰਿਫਤਾਰ ਕਰਨ ਲਈ ਪੂਰੇ ਮੁਹੱਲੇ ਵਿਚ ਤਲਾਸ਼ੀ ਲਈ। ਘਰ ਅਤੇ ਗੁਆਂਢ ਵਿਚ ਉਹਨਾਂ ਦੀ ਗੈਰ ਹਾਜ਼ਰੀ ਦੇ ਕਾਰਨ ਉਹ ਲਾਲਾ ਨੂੰ ਫੜਨ ਵਿਚ ਅਸਫਲ ਰਹੇ।

ਇਕ ਬਿਆਨ ਵਿਚ ਜੇ.ਐੱਸ.ਐੱਮ.ਐੱਮ. ਨੇ ਲਾਲਾ ਅਸਲਮ ਪਠਾਣ ਦੇ ਘਰ 'ਤੇ ਕਾਇਰਤਾ ਪੂਰਨ ਛਾਪੇ ਦੀ ਸਖਤ ਨਿੰਦਾ ਕੀਤੀ। ਬੁਰਫਤ ਨੇ ਕਿਹਾ,''ਪਾਕਿਸਤਾਨੀ ਫਾਸੀਵਾਦੀ ਐੱਲ.ਏ.ਏ.ਐੱਸ. (ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ) ਪਿਛਲੇ ਕਈ ਸਾਲਾਂ ਤੋਂ ਸਿੰਧੀ ਰਾਸ਼ਟਰੀ ਅੰਦੋਲਨ ਦੇ ਖਿਲਾਫ਼ ਇਕ ਬੇਰਹਿਮ ਕਾਰਵਾਈ ਕਰ ਰਹੀ ਹੈ। ਜੇ.ਐੱਸ.ਐੱਸ.ਐੱਮ. ਵੱਲੋਂ 14 ਅਗਸਤ ਨੂੰ 'ਗੁਲਾਮੀ ਦਾ ਟਿਨ' ਅਤੇ 'ਕਾਲਾ ਦਿਵਸ' ਨਿਸ਼ਾਨਬੱਧ ਕਰਨ ਦੀ ਘੋਸ਼ਣਾ ਦੇ ਬਾਅਦ, ਰਾਜ ਵਿਚ ਸਿੰਧੀ ਰਾਸ਼ਟਰੀ ਕਾਰਕੁੰਨਾਂ ਦੀ ਗ੍ਰਿਫਤਾਰੀ ਦਾ ਇਕ ਦੌਰ ਸ਼ੁਰੂ ਹੋ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇ.ਐੱਸ.ਐੱਮ.ਐੱਮ. ਦੇ ਕੇਂਦਰੀ ਨੇਤਾ ਅਸਲਮ ਪਠਾਣ ਦੇ ਘਰ ਦੀ ਘੇਰਾਬੰਦੀ ਅਤੇ ਛਾਪੇਮਾਰੀ ਰਾਜ ਦੀ ਸਿੰਧ ਵਿਰੋਧੀ ਸਾਜਿਸ਼ ਦਾ ਹਿੱਸਾ ਹੈ, ਜੋ ਨਿੰਦਾਯੋਗ ਹੈ।

ਪੜ੍ਹੋ ਇਹ ਅਹਿਮ ਖਬਰ- ਜੇਕਰ ਬਿਡੇਨ ਰਾਸ਼ਟਰਪਤੀ ਬਣਦੇ ਹਨ ਤਾਂ ਅਮਰੀਕਾ ਦੀਵਾਲੀਆ ਹੋ ਜਾਵੇਗਾ : ਟਰੰਪ

ਜ਼ਿਕਰਯੋਗ ਹੈ ਕਿ ਸਿੰਧ ਅਤੇ ਬਲੋਚਿਸਚਾਨ ਵਿਚ ਵੱਡੀ ਗਿਣਤੀ ਵਿਚ ਰਾਜਨੀਤਕ ਕਾਰਕੁੰਨਾਂ ਅਤੇ ਹੋਰ ਬੁੱਧੀਜੀਵੀਆਂ ਨੂੰ ਜ਼ਬਰੀ ਅਗਵਾ ਕੀਤਾ ਜਾਂਦਾ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਉਹਨਾਂ ਨੂੰ ਗੁਪਤ ਹਿਰਾਸਤ ਕੇਂਦਰਾਂ ਵਿਚ ਪਾ ਦਿੱਤਾ ਜਾਂਦਾ ਹੈ। ਉਹਨਾਂ ਵਿਚੋਂ ਕਈ ਮਾਰੇ ਗਏ ਅਤੇ ਉਹਨਾਂ ਦੇ ਕੱਟੇ ਹੋਏ ਸਰੀਰ ਵੱਖ-ਵੱਖ ਸਥਾਨਾਂ ਵਿਚ ਪਾਏ ਗਏ। ਇਹਨਾਂ ਲਾਪਤਾ ਵਿਅਕਤੀਆਂ ਦੇ ਪਰਿਵਾਰ ਦੇ ਮੈਂਬਰ ਪਾਕਿਸਤਾਨ ਵਿਚ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਉਹਨਾਂ ਦੀ ਰਿਹਾਈ ਨਹੀਂ ਕਰ ਰਹੀ ਹੈ।

Vandana

This news is Content Editor Vandana