ਨਵਾਜ਼ ਸ਼ਰੀਫ ਨੇ ਲਾਈ ਇਕੋ ਰੱਟ

09/29/2016 12:29:06 PM

ਇਸਲਾਮਾਬਾਦ— ਪਾਕਿਸਤਾਨ ਦੇ ਸੀਨੀਅਰ ਰਾਜ ਨੇਤਾਵਾਂ ਅਤੇ ਫੌਜੀ ਅਗਵਾਈ ਨੇ ਕਸ਼ਮੀਰ ''ਚ ਜਾਰੀ ਸੰਘਰਸ਼ ਨੂੰ ਲਗਾਤਾਰ ਸਮਰਥਨ ਜਾਰੀ ਰੱਖਣ ਦਾ ਫੈਸਲਾ ਕਰਦੇ ਹੋਏ ਕਿਹਾ ਹੈ ਕਿ ਹਾਲ ਹੀ ''ਚ ਭਾਰਤ ਵਲੋਂ ਉਕਸਾਵੇ ਦੀ ਕਾਰਵਾਈ ਦੇ ਬਾਵਜੂਦ ਵੀ ਪਾਕਿਸਤਾਨ ਨੇ ਲਗਾਤਾਰ ਸੰਜਮ ਬਣਾ ਕੇ ਰੱਖਿਆ ਹੈ। ਪਾਕਿਸਤਾਨੀ ਅਖਬਾਰ ''ਡਾਨ'' ਵਿਚ ਪ੍ਰਕਾਸ਼ਤ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਬੁੱਧਵਾਰ ਯਾਨੀ ਕਿ ਕੱਲ ਇਕ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ, ''ਕਸ਼ਮੀਰ ਦਾ ਮੁੱਦਾ ਜਦੋਂ ਤੱਕ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਪਾਕਿਸਤਾਨ ਕਸ਼ਮੀਰੀਆਂ ਨੂੰ ਆਪਣਾ ਨੈਤਿਕ ਅਤੇ ਕੂਟਨੀਤਕ ਸਮਰਥਨ ਦੇਣਾ ਜਾਰੀ ਰੱਖੇਗਾ।
ਸ਼ਰੀਫ ਨੇ ਕਿਹਾ ਕਿ ਕਸ਼ਮੀਰੀਆਂ ''ਤੇ ਭਾਰਤੀ ਅੱਤਿਆਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਬੈਠਕ ''ਚ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖਾਨ, ਵਿੱਤ ਮੰਤਰੀ ਇਸ਼ਾਕ ਡਾਰ, ਫੌਜ ਮੁਖੀ ਜਨਰਲ ਰਾਹੀਲ ਸ਼ਰੀਫ, ਵਿਦੇਸ਼ ਸਕੱਤਰ ਅਜ਼ੀਜ਼ ਚੌਧਰੀ, ਫੌਜੀ ਮੁਹਿੰਮ ਦੇ ਜਨਰਲ ਡਾਇਰੈਕਟਰ ਮੇਜਰ ਜਨਰਲ ਸ਼ਹੀਰ ਸ਼ਮਸ਼ਾਦ ਮਿਰਜ਼ਾ ਅਤੇ ਹੋਰ ਅਧਿਕਾਰੀ ਮੌਜੂਦ ਸਨ। ਕਸ਼ਮੀਰ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਪ੍ਰਸ਼ਾਸਨ ਅਤੇ ਹੋਰ ਫੌਜੀ ਵਿਭਾਗ ਦੀ ਇਹ ਦੂਜੀ ਉੱਚ ਪੱਧਰੀ ਬੈਠਕ ਸੀ। ਇਹ ਬੈਠਕ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ''ਚ ਹੋਏ ਅੱਤਵਾਦੀ ਹਮਲੇ ਅਤੇ ਭਾਰਤ ਵਲੋਂ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ ''ਤੇ ਅਲੱਗ-ਥਲੱਗ ਕਰਨ ਦੀ ਪਿੱਠਭੂਮੀ ''ਚ ਹੋਈ ਹੈ।

Tanu

This news is News Editor Tanu