ਕੋਵਿਡ-19 : ਪਾਕਿ ''ਚ 1,016 ਨਵੇਂ ਮਾਮਲੇ ਤੇ ਹੋਰ 28 ਮੌਤਾਂ

10/14/2021 5:58:20 PM

ਇਸਲਾਮਾਬਾਦ (ਯੂ੍.ਐੱਨ.ਆਈ.): ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 1,016 ਨਵੇਂ ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਾਮਾਰੀ ਖ਼ਿਲਾਫ਼ ਮੁਹਿੰਮ ਦੀ ਅਗਵਾਈ ਕਰ ਰਹੇ ਐਨ.ਸੀ.ਓ.ਸੀ. ਮੁਤਾਬਕ, ਇਸ ਸਮੇਂ ਦੌਰਾਨ 28 ਮੌਤਾਂ ਵੀ ਹੋਈਆਂ ਅਤੇ ਦੇਸ਼ ਵਿੱਚ ਹੁਣ ਤੱਕ ਕੁੱਲ 28,201 ਮਰੀਜ਼ ਵਾਇਰਸ ਨਾਲ ਦਮ ਤੋੜ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਮੁੜ ਵਧਿਆ ਕੋਵਿਡ-19 ਦਾ ਕਹਿਰ, ਰੋਜ਼ਾਨਾ ਸਾਹਮਣੇ ਆ ਰਹੇ ਰਿਕਾਰਡ ਮਾਮਲੇ 
 
ਐਨ.ਸੀ.ਓ.ਸੀ. ਨੇ ਕਿਹਾ ਕਿ ਦੇਸ਼ ਨੇ ਕੁੱਲ 1,261,685 ਮਾਮਲਿਆਂ ਦੀ ਪੁਸ਼ਟੀ ਕਰਦਿਆਂ 20,045,009 ਟੈਸਟ ਕੀਤੇ ਹਨ।ਐਨ.ਸੀ.ਓ.ਸੀ. ਮੁਤਾਬਕ ਪਿਛਲੇ 24 ਘੰਟਿਆਂ ਵਿੱਚ, ਕੋਵਿਡ -19 ਤੋਂ 1,750 ਮਰੀਜ਼ ਠੀਕ ਹੋ ਗਏ ਹਨ, ਜਿਸ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਕੁੱਲ ਸੰਖਿਆ 1,193,175 ਹੋ ਗਈ ਹੈ।ਪਾਕਿਸਤਾਨ ਦਾ ਦੱਖਣੀ ਸਿੰਧ ਸੂਬਾ 464,142 ਲਾਗਾਂ ਨਾਲ ਦੇਸ਼ ਦਾ ਸਭ ਤੋਂ ਪ੍ਰਭਾਵਿਤ ਖੇਤਰ ਹੈ, ਇਸ ਤੋਂ ਬਾਅਦ ਪੂਰਬੀ ਪੰਜਾਬ ਸੂਬਾ ਹੈ ਜਿਸ ਵਿੱਚ 437,032 ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ।

Vandana

This news is Content Editor Vandana