ਪਾਕਿ: ਪੰਜਾਬ ਯੂਨੀਵਰਸਿਟੀ ''ਚ ਗੁਰੂ ਨਾਨਕ ਬੈਂਚ ਦੀ ਸਥਾਪਨਾ

02/20/2019 7:50:46 PM

ਲਾਹੌਰ— ਪਹਿਲੀ ਵਾਰ ਕਿਸੇ ਪਾਕਿਸਤਾਨੀ ਯੂਨੀਵਰਸਿਟੀ ਨੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ ਸੰਦੇਸ਼ਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰੂ ਨਾਨਕ ਬੈਂਚ ਸਥਾਪਿਤ ਕੀਤੀ ਹੈ। ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਖੁਰਮ ਸ਼ਹਿਜ਼ਾਦ ਨੇ ਬੁੱਧਵਾਰ ਨੂੰ ਕਿਹਾ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਬਾਬਾ ਗੁਰੂ ਨਾਨਕ ਰਿਸਰਚ ਬੈਂਚ ਸਥਾਪਿਤ ਕੀਤੀ ਹੈ। ਪਾਕਿਸਤਾਨ 'ਚ ਪਹਿਲੀ ਵਾਰ ਕਿਸੇ ਯੂਨੀਵਰਸਿਟੀ ਨੇ ਅਜਿਹੀ ਪਹਿਲ ਦਿੱਤੀ ਹੈ। ਵਿਦਿਆਰਥੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ 'ਤੇ ਅਮਲ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਨੇ ਨਵੇਂ ਕੰਪਲੈਕਸ 'ਚ ਮੰਗਲਵਾਰ ਨੂੰ ਆਯੋਜਿਤ ਪ੍ਰੋਗਰਾਮ 'ਚ ਡੀਨ ਡਾ. ਨਿਆਜ਼ ਅਹਿਮਦ ਨੇ ਇਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਪੰਜਾਬ ਯੂਨੀਵਰਸਿਟੀ 'ਚ ਆਏ ਇਕ ਸਿੱਖ ਵਫਦ ਨੇ ਇਹ ਮੰਗ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਸਿੱਖਾਂ ਦੀ ਮੰਗ ਨਹੀਂ ਸੀ ਬਲਕਿ ਅਧਿਆਪਕਾਂ ਨੇ ਵੀ ਇਸ ਦੀ ਲੋੜ 'ਤੇ ਜ਼ੋਰ ਦਿੱਤਾ ਸੀ ਤਾਂ ਕਿ ਸਮਾਜ 'ਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਂਵਾਂ ਦਾ ਪ੍ਰਸਾਰ ਕੀਤਾ ਜਾ ਸਕੇ।

Baljit Singh

This news is Content Editor Baljit Singh