ਪਾਕਿ ਦੇ PM ਆਰਥਿਕ ਸੰਕਟ ਕਾਰਨ ਵਣਜ ਉਡਾਣ ਰਾਹੀਂ ਜਾਣਗੇ ਅਮਰੀਕਾ

07/20/2019 1:04:23 AM

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦੇ ਆਪਣੇ ਪਹਿਲੇ ਦੌਰੇ 'ਤੇ ਵਣਜ ਉਡਾਣ (ਕਮਰਸ਼ੀਅਲ ਫਲਾਈਟ) ਰਾਹੀਂ ਰਵਾਨਾ ਹੋਣਗੇ ਕਿਉਂਕਿ ਆਰਥਿਕ ਸੰਕਟ ਨਾਲ ਨਜਿੱਠ ਰਿਹਾ ਪਾਕਿਸਤਾਨ ਇਸ ਤੋਂ ਉਭਰਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਨਈਮ ਓਲ ਨੇ ਟਵਿੱਟਰ 'ਤੇ ਐਲਾਨ ਕੀਤਾ ਕਿ ਖਾਨ ਕਤਰ ਏਅਰਵੇਜ਼ ਦੀ ਉਡਾਣ ਰਾਹੀਂ ਅਮਰੀਕਾ ਜਾਣਗੇ।

ਇਮਰਾਨ ਖਾਨ ਨੇ ਐਤਵਾਰ ਨੂੰ ਵਾਸ਼ਿੰਗਟਨ ਲਈ ਰਵਾਨਾ ਹੋਣ ਦਾ ਪ੍ਰੋਗਰਾਮ ਹੈ, ਜਿੱਥੇ ਉਹ 22 ਜੁਲਾਈ ਨੂੰ ਵ੍ਹਾਈਟ ਹਾਊਸ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਖਾਨ ਦੀ 3 ਦਿਨਾਂ ਯਾਤਰਾ ਦੌਰਾਨ ਅਮਰੀਕੀ ਕਾਂਗਰਸ (ਅਮਰੀਕੀ ਸੰਸਦ) ਦੇ ਪ੍ਰਮੁੱਖ ਨੇਤਾਵਾਂ, ਕਾਰਪੋਰੇਟ ਨੇਤਾਵਾਂ ਅਤੇ ਪਾਕਿਸਤਾਨੀ ਭਾਈਚਾਰੇ ਦੇ ਲੋਕਾਂ ਨਾਲ ਮਿਲਣ ਦਾ ਵੀ ਪ੍ਰੋਗਰਾਮ ਹੈ।

Khushdeep Jassi

This news is Content Editor Khushdeep Jassi