ਪਾਕਿ ਦੇ ਨੇਪਾਲ ''ਚ ਚੱਲ ਰਹੇ ਹਨ ਭਾਰਤ ਵਿਰੋਧੀ ਅੱਡੇ, ਏਜੰਸੀਆਂ ਦਾ ਖੁਲਾਸਾ

10/20/2019 1:40:52 PM

ਇਸਲਾਮਾਬਾਦ/ਢਾਕਾ— ਭਾਰਤੀ ਖੂਫੀਆ ਏਜੰਸੀਆਂ ਨੇ ਢਾਕਾ ਤੇ ਕਾਠਮੰਡੂ 'ਚ ਤਾਇਨਾਤ ਪਾਕਿਸਤਾਨੀ ਫੌਜ ਦੇ 2 ਵੱਡੇ ਅਧਿਕਾਰੀਆਂ ਦੇ ਖਿਲਾਫ ਲੋੜੀਂਦੇ ਸਬੂਤ ਇਕੱਠੇ ਕਰ ਲਏ ਹਨ, ਜੋ ਧਾਰਾ 370 ਹਟਾਏ ਜਾਣ ਤੋਂ ਬਾਅਦ ਨਕਲੀ ਭਾਰਤੀ ਨੋਟਾਂ ਦੀ ਤਸਕਰੀ ਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਉਥੇ ਮੌਜੂਦ ਡਿਪਲੋਮੈਟਿਕ ਚੈਨਲਾਂ ਦੀ ਦੁਰਵਰਤੋਂ ਕਰ ਰਹੇ ਹਨ।

ਪੱਤਰਕਾਰ ਏਜੰਸੀ ਆਈ.ਏ.ਐੱਨ.ਐੱਸ. ਦੀ ਮੰਨੀਏ ਤਾਂ ਏਜੰਸੀਆਂ ਨੇ ਨੇਪਾਲ 'ਚ ਪਾਕਿਸਤਾਨੀ ਰਾਜਦੂਤ ਮਜ਼ਹਰ ਜਾਵੇਦ ਦੀ ਭੂਮਿਕਾ ਨੂੰ ਕਾਠਮੰਡੂ 'ਚ ਪ੍ਰਭਾਵਸ਼ਾਲੀ ਨੇਪਾਲੀ ਸਮੂਹਾਂ 'ਚ ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ 'ਚ ਸ਼ਾਮਲ ਪਾਇਆ ਗਿਆ ਹੈ। ਆਈ.ਬੀ. ਦੀ ਇਕ ਖੂਫੀਆ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ ਕਿ ਮਜ਼ਹਰ ਜਾਵੇਦ ਨੇ ਬੀਤੇ 27 ਸਤੰਬਰ ਨੂੰ ਮਹਾਰਾਜਗੰਜ, ਕਾਠਮੰਡੂ 'ਚ ਮੌਜੂਦ ਦੂਤਘਰ 'ਚ ਉੱਚ ਪੱਧਰੀ ਬੈਠਕ ਕੀਤੀ ਸੀ। ਇਸ ਬੈਠਕ 'ਚ 30 ਮਨੁੱਖੀ ਅਧਿਕਾਰ ਵਰਕਰਾਂ, ਬੁੱਧੀਜੀਵੀਆਂ ਤੇ ਡਿਪਲੋਮੈਟਾਂ ਨੂੰ ਸੱਦਾ ਮਿਲਿਆ ਸੀ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਬੈਠਕ 'ਚ ਮਜ਼ਹਰ ਜਾਵੇਦ ਨੇ ਇਕ ਕਹਿ ਕੇ ਨੇਪਾਲੀ ਲਾਬੀ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਕਸ਼ਮੀਰ ਘਾਟੀ ਦੇ ਲੋਕਾਂ 'ਤੇ ਅੱਤਿਆਚਾਰ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਿਹਾ ਹੈ। ਇਹ ਹੀ ਨਹੀਂ ਤਿੰਨ ਅਕਤੂਬਰ ਨੂੰ ਮਜ਼ਹਰ ਨੇ ਨੇਪਾਲੀ ਦੈਨਿਕ 'ਨਾਗਰਿਕ' 'ਚ ਇਕ ਲੇਖ ਲਿਖਿਆ ਸੀ, ਜਿਸ 'ਚ ਜੰਮੂ-ਕਸ਼ਮੀਰ 'ਚ ਹਾਲਾਤ ਭਿਆਨਕ ਹੋਣ ਦਾ ਪ੍ਰੋਪੋਗੇਂਡਾ ਖੜ੍ਹਾ ਕੀਤਾ ਗਿਆ। ਇਹ ਹੀ ਨਹੀਂ ਭਾਰਤੀ ਏਜੰਸੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਮੰਨੇ ਜਾਣ ਵਾਲੇ ਮਜ਼ਹਰ ਨੇ ਆਈ.ਐੱਸ.ਆਈ. ਦੇ ਲਈ ਕੰਮ ਕਰਨ ਵਾਲਿਆਂ ਨੂੰ ਪਨਾਹ ਦੇ ਕੇ ਦੂਤਘਰ ਨੂੰ ਉਸ ਦੇ ਦਫਤਰ 'ਚ ਤਬਦੀਲ ਕਰ ਦਿੱਤਾ ਹੈ।

ਰਿਪੋਰਟਾਂ ਦੇ ਮੁਤਾਬਕ ਕਾਠਮੰਡੂ ਸਥਿਤ ਦੂਤਘਰ 'ਚ ਪਾਕਿਸਤਾਨੀ ਖੂਫੀਆ ਸੰਸਥਾ ਆਈ.ਐੱਸ.ਆਈ. ਨਾਲ ਜੁੜੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਗਿਣਤੀ ਜ਼ਿਆਦਾ ਹੈ। ਇੰਨਾਂ ਹੀ ਨਹੀਂ ਪਾਕਿਸਤਾਨੀ ਦੂਤਘਰ ਦੇ ਡਿਫੈਂਸ ਅਟੈਸ਼ੀ ਕਰਨਲ ਸ਼ਫਕਤ ਨਵਾਜ਼ ਅਸਲ 'ਚ ਆਈ.ਐੱਸ.ਆਈ. ਦੇ ਸਥਾਨਕ ਪ੍ਰਤੀਨਿਧ ਹਨ। ਉਹ ਡੀ-ਕੰਪਨੀ ਨਾਲ ਜੁੜੇ ਸਥਾਨਕ ਤਸਕਰਾਂ ਦੀ ਮਿਲੀਭੁਗਤ ਨਾਲ ਭਾਰਤ 'ਚ ਨਕਲੀ ਨੋਟਾਂ ਦੀ ਤਸਕਰੀ ਦੀ ਜ਼ਿੰਮੇਦਾਰੀ ਸੰਭਾਲ ਰਹੇ ਹਨ। ਉਨ੍ਹਾਂ ਦਾ ਨਾਂ ਜੰਮੂ-ਕਸ਼ਮੀਰ 'ਚ ਸਰਗਰਮ ਕਈ ਆਈ.ਐੱਸ.ਆਈ. ਮਾਡੀਊਲ ਦੀ ਫੰਡਿੰਗ ਕਰਾਉਣ 'ਚ ਵੀ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸ਼ਫਕਤ ਨਵਾਜ਼ ਦਾ ਨਾਂ ਪਹਿਲੀ ਵਾਰ ਮਈ 'ਚ ਉਦੋਂ ਸਾਹਮਣੇ ਆਇਆ ਸੀ ਜਦੋਂ 7.67 ਕਰੋੜ ਰੁਪਏ ਦੇ ਨਕਲੀ ਭਾਰਤੀ ਨੋਟਾਂ ਦੀ ਖੇਪ ਕਾਠਮੰਡੂ ਦੇ ਤ੍ਰਿਭੁਵਨ ਹਵਾਈਅੱਡੇ 'ਤੇ ਫੜੀ ਗਈ ਸੀ। ਡੀ-ਕੰਪਨੀ ਯਾਨੀ ਦਾਊਦ ਨਾਲ ਜੁੜਿਆ ਇਕ ਆਪ੍ਰੇਟਰ ਯੂਸੁਫ ਅੰਸਾਰੀ ਇਸ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਅਗਸਤ 'ਚ ਦਿੱਲੀ ਪੁਲਸ ਦੇ ਵਿਸ਼ੇਸ਼ ਸੈਲ ਨੇ ਭਾਰੀ ਮਾਤਰਾ 'ਚ ਨਕਲੀ ਨੋਟਾਂ ਦੀ ਤਸਕਰੀ 'ਚ ਅੰਸਾਰੀ ਦੇ ਇਕ ਸਾਥੀ ਨੂੰ ਫੜਿਆ ਸੀ।

Baljit Singh

This news is Content Editor Baljit Singh