ਅਮਰੀਕੀ ਰਿਪੋਰਟ ’ਚ ਖੁਲਾਸਾ: ਇਮਰਾਨ ਖਾਨ ਨੇ ਫੌਜ ਦੀ ਮਦਦ ਨਾਲ ਹਾਸਲ ਕੀਤੀ ਸੱਤਾ

08/29/2019 3:32:36 PM

ਇਸਲਾਮਾਬਾਦ/ਵਾਸ਼ਿੰਗਟਨ— ਅਮਰੀਕੀ ਕਾਂਗਰਸ ਦੀ ਇਕ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਇਮਰਾਨ ਖਾਨ ਦੇ ਕਾਰਜਕਾਲ ’ਚ ਪਾਕਿਸਤਾਨੀ ਫੌਜ ਵਿਦੇਸ਼ ਤੇ ਸੁਰੱਖਿਆ ਨੀਤੀਆਂ ’ਤੇ ਹਾਵੀ ਰਹੀ ਹੈ। ਕਾਂਗਰਨਲ ਰਿਸਰਚ ਸਰਵਿਸ ਵਲੋਂ ਅਮਰੀਕੀ ਸੰਸਦ ਮੈਂਬਰਾਂ ਦੇ ਲਈ ਤਿਆਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਜਿੱਤਣ ਤੋਂ ਪਹਿਲਾਂ ਖਾਨ ਨੂੰ ਸ਼ਾਸਨ ਦਾ ਕੋਈ ਤਜ਼ਰਬਾ ਨਹੀਂ ਸੀ ਤੇ ਮਾਹਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀਆਂ ਸੁਰੱਖਿਆ ਸੇਵਾਵਾਂ ਨੇ ਨਵਾਜ਼ ਸ਼ਰੀਫ ਨੂੰ ਹਟਾਉਣ ਲਈ ਚੋਣ ਦੌਰਾਨ ਘਰੇਲੂ ਸਿਆਸਤ ਨਾਲ ਛੇੜਖਾਨੀ ਕੀਤੀ ਸੀ।

ਰਿਪੋਰਟ ’ਚ ਕਿਹਾ ਗਿਆ ਹੈ ਕਿ ‘ਨਵਾਂ ਪਾਕਿਸਤਾਨ’ ਸਬੰਧ ਖਾਨ ਦੀ ਸੋਚ ਕਈ ਨੌਜਵਾਨਾਂ, ਸ਼ਹਿਰੀ ਲੋਕਾਂ ਤੇ ਮੱਧ ਵਰਗ ਦੇ ਵੋਟਰਾਂ ਨੂੰ ਲੋਚਦੀਆਂ ਹਨ। ਉਨ੍ਹਾਂ ਦੀ ਇਹ ਸੋਚ ਭਿ੍ਰਸ਼ਟਾਚਾਰ ਵਿਰੋਧੀ, ਬਿਹਤਰ ਸਿੱਖਿਆ ਤੇ ਸਿਹਤ ਸੇਵਾ ਮੁਹੱਈਆ ਕਰਵਾਉਣ ਵਾਲੇ ਇਕ ‘ਕਲਿਆਣਕਾਰੀ ਦੇਸ਼’ ਦੇ ਨਿਰਮਾਣ ’ਤੇ ਜ਼ੋਰ ਦਿੰਦੀ ਹੈ ਪਰ ਦੇਸ਼ ’ਚ ਗੰਭੀਰ ਵਿੱਤੀ ਸੰਕਟ ਤੇ ਵਿਦੇਸ਼ ਤੋਂ ਹੋਰ ਉਧਾਰ ਲੈਣ ਦੀ ਲੋੜ ਦੇ ਕਾਰਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਰੰਗ ਨਹੀਂ ਲਿਆ ਸਕੀਆਂ। ਉਸ ਨੇ ਕਿਹਾ ਕਿ ਜ਼ਿਆਦਾਤਰ ਮਾਹਰਾਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਦਾ ਫੌਜੀ ਸੈਂਟਰ ਵਿਦੇਸ਼ ਤੇ ਸੁਰੱਖਿਆ ਨੀਤੀਆ ’ਤੇ ਲਗਾਤਾਰ ਹਾਵੀ ਰਿਹਾ ਹੈ। ਸੀ.ਆਰ.ਐੱਸ. ਅਮਰੀਕੀ ਕਾਂਗਰਸ ਦੀ ਇਕ ਸੁਤੰਤਰ ਰਿਸਰਚ ਸ਼ਾਖਾ ਹੈ, ਜੋ ਸੰਸਦ ਮੈਂਬਰਾਂ ਲਈ ਇਕ ਰਿਪੋਰਟ ਕਰਵਾਉਦੀ ਹੈ।

ਸੀ.ਆਰ.ਐੱਸ. ਦੇ ਅਨੁਸਾਰ ਕਈ ਮਾਹਰਾਂ ਦਾ ਦਾਅਵਾ ਹੈ ਕਿ ਪਾਕਿਸਤਾਨ ਦੀਆਂ ਸੁਰੱਖਿਆ ਸੇਵਾਵਾਂ ਨੇ ਨਵਾਜ਼ ਸ਼ਰੀਫ ਨੂੰ ਹਟਾਉਣ ਤੇ ਉਨ੍ਹਾਂ ਦੀ ਪਾਰਟੀ ਨੂੰ ਕਮਜ਼ੋਰ ਕਰਨ ਦੇ ਮੱਦੇਨਜ਼ਰ ਚੋਣ ਦੌਰਾਨ ਤੇ ਉਸ ਤੋਂ ਪਹਿਲਾਂ ਦੇਸ਼ ਦੀ ਘਰੇਲੂ ਸਿਆਸਤ ਨਾਲ ਛੇੜਛਾੜ ਕੀਤੀ। ਖਾਨ ਦੀ ਪਾਰਟੀ ਦਾ ਸਮਰਥਨ ਕਰਨ ਲਈ ਕਥਿਤ ਰੂਪ ਨਾਲ ਫੌਜ-ਨਿਆਪਾਲਿਕਾ ਨੇ ਝੋਲ-ਮੋਲ ਕੀਤਾ।    

Baljit Singh

This news is Content Editor Baljit Singh