ਪਾਕਿ ਸਰਕਾਰ ਇਮਰਾਨ ਖਾਨ ਦੀ ਆਮਦਨ ਤੇ ਜਾਇਦਾਦ ਦੀ ਕਰੇਗੀ ਜਾਂਚ : ਰਿਪੋਰਟ

05/06/2022 10:11:03 PM

ਇਸਲਾਮਾਬਾਦ-ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੀਤ ਪਾਕਿਸਤਾਨੀ ਸਰਕਾਰ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜਾਇਦਾਦ ਅਤੇ ਆਮਦਨ ਦੀ ਫੋਰੈਂਸਿਕ ਜਾਂਚ ਕਰਵਾਉਣ ਦe ਫੈਸਲਾ ਕੀਤਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਮੀਡੀਆ ਰਿਪੋਰਟ ਤੋਂ ਮਿਲੀ ਹੈ। ਦਿ ਨਿਊਜ਼ ਇੰਟਰਨੈਸ਼ਨਲ ਸਮਾਚਾਰ ਪੱਤਰ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਦਿੱਤੀ ਹੈ। ਖ਼ਬਰ ਮੁਤਾਬਕ ਸਰਕਾਰ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਕੇਂਦਰੀ ਸਕੱਤਰੇਤ ਦੇ ਚਾਰ ਕਰਮਚਾਰੀਆਂ ਦੇ ਬੈਂਕ ਖਾਤੇ ਦਾ ਬਿਊਰਾ ਲੈਣ ਦਾ ਵੀ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ :- ਪੋਪ ਫ੍ਰਾਂਸਿਸ ਨੇ ਰੂਸ-ਯੂਕ੍ਰੇਨ ਯੁੱਧ ਨੂੰ ਦਿੱਤਾ ਵਹਿਸ਼ੀ ਕਰਾਰ

ਸੂਤਰਾਂ ਮੁਤਾਬਕ ਇਮਰਾਨ ਖਾਨ ਨੀਤ ਪਾਰਟੀ ਪੀ.ਟੀ.ਆਈ. ਦੇ ਚਾਰ ਕਰਮਚਾਰੀਆਂ ਦੇ ਨਿੱਜੀ ਖ਼ਾਤਿਆਂ 'ਚ ਭਾਰੀ ਰਕਮ ਆਉਣ ਦਾ ਰਿਕਾਰਡ ਪਾਕਿਸਤਾਨ ਦੇ ਕੇਂਦਰੀ ਸੂਤਰਾਂ ਦੇ ਮੁਤਾਬਕ, 2013 ਤੋਂ 2022 ਦਰਮਿਆਨ ਸਾਬਕਾ ਸੱਤਾਧਾਰੀ ਪਾਰਟੀ ਦੇ ਵਿਦੇਸ਼ੀ ਪੈਸਿਆਂ ਦਾ ਰਿਕਾਰਡ ਵੀ ਮੰਗਿਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਬਿਊਰੇ ਦੇ ਫੋਰੈਂਸਿਕ ਜਾਂਚ ਸੁਤੰਤਰ ਆਡੀਟਰ ਵੱਲੋਂ ਕੀਤੀ ਜਾਵੇਗੀ, ਉਥੇ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਅਤੇ ਫੈਡਰਲ ਬੋਰਡ ਆਫ਼ ਰੈਵਿਨਿਊ (ਐੱਫ.ਬੀ.ਆਰ.) ਆਪਣੇ-ਆਪਣੇ ਪੱਧਰ 'ਤੇ ਰਿਕਾਰਡ ਪ੍ਰਾਪਤ ਕਰਕੇ ਕਾਰਵਾਈ ਕਰਨਗੇ।

ਇਹ ਵੀ ਪੜ੍ਹੋ :- ਬ੍ਰਿਟੇਨ ਆਪਣੇ ਡਿਜੀਟਲ ਰੈਗੂਲੇਟਰ ਨੂੰ ਹੋਰ ਅਧਿਕਾਰ ਦੇਣ 'ਤੇ ਕਰ ਰਿਹੈ ਵਿਚਾਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar