ਪਾਕਿ ਵਿਦੇਸ਼ ਮੰਤਰੀ ਨੇ ਕਸ਼ਮੀਰ ਮੁੱਦੇ ''ਤੇ ਸੰਯੁਕਤ ਰਾਸ਼ਟਰ ਦੇ ਮੁਖੀ ਨਾਲ ਕੀਤੀ ਗੱਲਬਾਤ

08/24/2019 11:15:30 PM

ਇਸਲਾਮਾਬਾਦ - ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਜੰਮੂ ਕਸ਼ਮੀਰ 'ਚ ਸੰਵੇਦਨਸ਼ੀਲ ਹੁੰਦੀ ਸਥਿਤੀ ਤੋਂ ਜਾਣੂ ਕਰਾਉਣ ਲਈ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨਾਲ ਸ਼ਨੀਵਾਰ ਨੂੰ ਫੋਨ 'ਤੇ ਗੱਲ ਕੀਤੀ। ਗੁਤਾਰੇਸ ਦੇ ਨਾਲ ਹੋਈ ਗੱਲਬਾਤ ਦਾ ਬਿਊਰਾ ਉਪਲੱਬਧ ਕਰਾਉਣ ਲਈ ਇਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੁਰੈਸ਼ੀ ਨੇ ਕਿਹਾ ਕਿ ਕਸ਼ਮੀਰ ਮੁੱਦੇ ਦੇ ਹੱਲ 'ਚ ਭੂਮਿਕਾ ਨਿਭਾਉਣਾ ਅੰਤਰਰਾਸ਼ਟਰੀ ਭਾਈਚਾਰੇ ਦੀ ਜ਼ਿੰਮੇਵਾਰੀ ਹੈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਉਸ ਸਮੇਂ ਤਣਾਅ ਹੋ ਵਧ ਗਿਆ ਸੀ ਜਦੋਂ ਨਵੀਂ ਦਿੱਲੀ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਲਈ ਸੰਵਿਧਾਨ ਦੀ ਧਾਰਾ-370 ਦੇ ਪ੍ਰਾਵਧਾਨਾਂ ਨੂੰ ਖਤਮ ਕਰ ਦਿੱਤਾ ਸੀ ਅਤੇ ਰਾਜ ਨੂੰ 2 ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਸੀ। ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਲਈ ਧਾਰਾ-370 ਦੇ ਪ੍ਰਾਵਧਾਨਾਂ ਨੂੰ ਰੱਦ ਕਰਨਾ ਇਕ ਅੰਦਰੂਨੀ ਮਾਮਲਾ ਹੈ ਅਤੇ ਪਾਕਿਸਤਾਨ ਨੂੰ ਵੀ ਸੱਚ ਸਵੀਕਾਰ ਕਰਨ ਦੀ ਸਲਾਹ ਦਿੱਤੀ ਸੀ।

ਉਨ੍ਹਾਂ ਨੇ ਕਿਹਾ ਮੈਂ ਆਪਣੀ ਗੱਲਬਾਤ ਦੌਰਾਮ ਜੰਮੂ ਕਸ਼ਮੀਰ 'ਚ ਵਰਤਮਾਨ 'ਚ ਸੰਵੇਦਨਸ਼ੀਲ ਬਣੀ ਹੋਈ ਸਥਿਤੀ ਦਾ ਜ਼ਿਕਰ ਕੀਤਾ। ਕੁਰੈਸ਼ੀ ਨੇ ਦੱਸਿਆ ਦਾ ਗੁਤਾਰੇਸ ਨੇ ਆਖਿਆ ਕਿ ਉਹ ਤਣਾਅ ਨੂੰ ਖਤਮ ਕਰਨ ਲਈ ਪਹਿਲਾਂ ਦੇ ਵਾਂਗ ਹੁਣ ਵੀ ਤਿਆਰ ਹਨ ਅਤੇ ਇਸ ਮੁੱਦੇ 'ਤੇ ਚਰਚਾ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਚ ਜੀ-7 ਸ਼ਿਖਰ ਸੰਮੇਲਨ ਤੋਂ ਬਾਅਦ ਮੁਲਾਕਾਤ ਵੀ ਕਰਨਗੇ। ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਕਰਾਉਣ ਲਈ ਗੁਤਾਰੇਸ ਦਾ ਸ਼ੁਕਰੀਆ ਵੀ ਕੀਤਾ।

Khushdeep Jassi

This news is Content Editor Khushdeep Jassi