ਪਾਕਿਸਤਾਨ ਨੇ ਟਵਿੱਟਰ ਨੂੰ ਕੀਤੀ ਅਕਾਊਂਟ ਸਸਪੈਂਡ ਕਰਨ ਦੀ ਸ਼ਿਕਾਇਤ

10/03/2019 9:59:05 PM

ਇਸਲਾਮਾਬਾਦ— ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਕਸ਼ਮੀਰ ਮੁੱਦੇ 'ਤੇ ਪੋਸਟ ਕਰਨ ਕਾਰਨ ਅਕਾਊਂਟ ਸਸਪੈਂਡ ਕਰਨ ਬਾਰੇ ਟਵਿੱਟਰ ਨੂੰ ਸ਼ਿਕਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਟਵਿੱਟਰ ਨੇ ਕਸ਼ਮੀਰ ਮੁੱਦੇ 'ਤੇ ਪੋਸਟ ਕਰਨ ਵਾਲੇ ਲਗਭਗ 200 ਪਾਕਿਸਤਾਨੀਆਂ ਦੇ ਅਕਾਊਂਟ ਸਸਪੈਂਡ ਕਰ ਦਿੱਤੇ ਸਨ।

ਮਾਈਕ੍ਰੋਬਲਾਗਿੰਗ ਸਾਈਟ 'ਤੇ ਪਾਕਿਸਤਾਨ ਨੇ ਪੱਖਪਾਤ ਕਰਨ ਦਾ ਦੋਸ਼ ਲਾਇਆ। ਹਾਲਾਂਕਿ ਟਵਿੱਟਰ ਨੇ ਕਿਹਾ ਕਿ ਉਸ ਨੇ ਨੀਤੀਆਂ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਤੇ ਸਾਰੇ ਯੂਜ਼ਰਾਂ ਦੇ ਲਈ ਨਿਰਪੱਖਤਾ ਪੁਖਤਾ ਕੀਤੀ, ਚਾਹੇ ਉਹ ਕਿਸੇ ਵੀ ਸਿਆਸੀ ਮੱਤ ਜਾਂ ਕਿਸੇ ਵੀ ਦੇਸ਼ ਨਾਲ ਸਬੰਧ ਰੱਖਦੇ ਹੋਣ। ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਅਸੀਂ ਟਵਿੱਟਰ ਪ੍ਰਸ਼ਾਸਨ ਦੇ ਸਾਹਮਣੇ ਮੁੱਦਾ ਚੁੱਕਿਆ ਤੇ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ। ਬੀਤੇ ਪੰਜ ਅਗਸਤ ਨੂੰ ਭਾਰਤ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨੀ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ 'ਤੇ ਪ੍ਰਤੀਕਿਰਿਆ ਦੇ ਰਹੇ ਹਨ।

Baljit Singh

This news is Content Editor Baljit Singh