FIA ਨੂੰ ਮ੍ਰਿਤਕਾਂ ਦੇ ਖਾਤਿਆਂ ''ਚ 460 ਕਰੋੜ ਰੁਪਏ ਦੇ ਲੈਣ-ਦੇਣ ਹੋਣ ਦਾ ਲੱਗਾ ਪਤਾ

10/16/2018 3:21:54 AM

ਕਰਾਚੀ— ਸੋਮਵਾਰ ਨੂੰ ਮੀਡੀਆ 'ਚ ਆਈ ਇਕ ਖਬਰ ਮੁਤਾਬਕ ਇਕ ਅਜਿਹੇ ਵਿਅਕਤੀ ਦੇ ਤਿੰਨ ਬੈਂਕ ਖਾਤਿਆਂ ਦੇ ਜ਼ਰੀਏ 460 ਕਰੋੜ ਰੁਪਏ ਦੇ ਲੈਣ-ਦੇਣ ਹੋਣ ਦੀ ਗੱਲ ਸਾਹਮਣੇ ਆਈ ਹੈ ਜੋ ਆਪਣੇ ਨਾਂ 'ਤੇ ਇਨ੍ਹਾਂ ਰਹੱਸਮਈ ਖਾਤਿਆਂ ਦੇ ਖੁੱਲ੍ਹਣ ਤੋਂ ਕਈ ਮਹੀਨੇ ਪਹਿਲਾਂ ਹੀ ਮਰ ਚੁੱਕਾ ਸੀ। ਜੀਓ ਟੀ.ਵੀ. ਮੁਤਾਬਕ ਕਰਾਚੀ ਨਿਵਾਸੀ ਇਕਬਾਲ ਆਰਾਇਨ ਦਾ ਦਿਹਾਂਤ 9 ਮਈ 2014 ਨੂੰ ਹੋਇਆ ਸੀ ਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਨਾਂ 'ਤੇ ਰਹੱਸਮਈ ਤਰੀਕੇ ਨਾਲ ਤਿੰਨ ਬੈਂਕ ਖਾਤੇ ਖੋਲ੍ਹੇ ਗਏ। ਚੈਨਲ ਨੇ ਆਪਣੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਇਨ੍ਹਾਂ ਖਾਤਿਆਂ ਰਾਹੀਂ 460 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ। ਦੇਸ਼ ਭਰ 'ਚ ਕਈ ਵਿਅਕਤੀਆਂ ਦੇ ਬੈਂਕ ਖਾਤਿਆਂ 'ਚ ਰਹੱਸਮਈ ਤਰੀਕੇ ਨਾਲ ਪੈਸੇ ਜਮਾਂ ਹੋਣ ਦੇ ਹਾਲ ਦੇ ਮਾਮਲੇ 'ਚ ਇਹ ਸਭ ਤੋਂ ਨਵਾਂ ਹੈ।
ਦੇਸ਼ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਅਜਿਹੇ ਖਾਤਿਆਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਦਾ ਇਸਤੇਮਾਲ ਕੁਝ ਪ੍ਰਭਾਵਸ਼ਾਲੀ ਕਾਰੋਬਾਰੀਆਂ ਤੇ ਰਾਜਨੇਤਾਵਾਂ ਵੱਲੋਂ ਧਨਸੋਧ ਲਈ ਕੀਤਾ ਜਾ ਰਿਹਾ ਹੈ। ਏਜੰਸੀਆਂ ਨੂੰ ਹਾਲ ਹੀ 'ਚ ਪਤਾ ਲੱਗਾ ਸੀ ਕਿ ਸ਼ਹਿਰ ਦੇ ਇਕ ਆਟੋਰਿਕਸ਼ਾ ਚਾਲਕ ਦੇ ਬੈਂਕ ਖਾਤੇ 'ਚ ਕਰੀਬ 300 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ। ਚਾਲਰ ਮੁਹੰਮਦ ਰਾਸ਼ਿਦ ਨੂੰ ਇਸ ਵੱਡੇ ਲੈਣ-ਦੇਣ ਲਈ ਕੁਝ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗਰੀਬ ਲੋਕਾਂ ਦੇ ਬੰਦ ਖਾਤਿਆਂ ਨੂੰ ਚਾਲੂ ਕਰਨ ਦਾ ਗੱਲ ਸਾਹਮਣੇ ਆਈ ਹੈ।