ਪਾਕਿ : ਪੇਸ਼ਾਵਰ ''ਚ ਬੰਬ ਧਮਾਕਾ, 3 ਜ਼ਖਮੀ

02/23/2018 1:39:49 PM

ਪੇਸ਼ਾਵਰ (ਬਿਊਰੋ)— ਪਾਕਿਸਤਾਨ ਦਾ ਪੇਸ਼ਾਵਰ ਸ਼ਹਿਰ ਇਕ ਵਾਰੀ ਫਿਰ ਬੰਬ ਧਮਾਕੇ ਦਾ ਸ਼ਿਕਾਰ ਹੋ ਗਿਆ ਹੈ। ਸ਼ੁੱਕਰਵਾਰ ਨੂੰ ਪੇਸ਼ਾਵਰ ਦੇ ਰਿੰਗ ਰੋਡ 'ਤੇ ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿਚ ਘੱਟ ਤੋਂ ਘੱਟ ਤਿੰਨ ਲੋਕ ਜ਼ਖਮੀ ਹੋ ਗਏ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਹ ਧਮਾਕਾ ਖੈਬਰ ਪਖਤੂਨਖਵਾ ਸੂਬੇ ਦੇ ਆਪਦਾ ਪ੍ਰਬੰਧਨ ਅਥਾਰਿਟੀ (ਪੀ. ਡੀ. ਐੱਮ. ਏ.) ਦੇ ਉਪ ਨਿਦੇਸ਼ਕ ਮੁਹੰਮਦ ਸ਼ਕੀਲ ਨੂੰ ਲੈ ਕੇ ਜਾ ਰਹੀ ਸਰਕਾਰੀ ਗੱਡੀ ਨੇੜੇ ਹੋਇਆ। ਇਹ ਧਮਾਕਾ ਵਿਸਫੋਟਕ ਸਮੱਗਰੀ ਨਾਲ ਲੱਦੀ ਇਕ ਮੋਟਰ ਸਾਈਕਲ ਵਿਚ ਹੋਇਆ। ਰਿਪੋਰਟ ਮੁਤਾਬਕ ਫੌਜ ਸਮੇਤ ਬਚਾਅ ਦਲ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਈਆਂ ਹਨ। ਇਸ ਘਟਨਾ ਵਿਚ ਜ਼ਖਮੀ ਹੋਏ ਪੀੜਤਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਏਜੰਸੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।