ਹੁਣ ਸਕਿਨ ਪੈਚ ਨਾਲ ਸ਼ੂਗਰ ਰੋਗੀਆਂ ਨੂੰ ਮਿਲੇਗੀ ਟੀਕੇ ਤੋਂ ਮੁਕਤੀ

12/27/2017 3:00:28 PM

ਵਾਸ਼ਿੰਗਟਨ (ਭਾਸ਼ਾ)— ਜਿਹੜੇ ਲੋਕ ਡਾਇਬੀਟੀਜ਼ ਕਾਰਨ ਰੋਜ਼ ਲੱਗਣ ਵਾਲੇ ਦਰਦਨਾਕ ਟੀਕੇ ਅਤੇ ਸੂਈ ਦੀ ਚੋਭ ਤੋਂ ਤੰਗ ਆ ਚੁੱਕੇ ਹਨ, ਉਨ੍ਹਾਂ ਲਈ ਹੁਣ ਚੰਗੀ ਖਬਰ ਹੈ। ਵਿਗਿਆਨੀਆਂ ਨੇ ਇਕ ਅਜਿਹਾ ਸਕਿਨ ਪੈਚ ਵਿਕਸਿਤ ਕੀਤਾ ਹੈ, ਜੋ ਦਵਾਈਆਂ ਜ਼ਰੀਏ ਕਈ ਦਿਨਾਂ ਤੱਕ ਡਾਇਬੀਟੀਜ਼ ਰੋਗੀਆਂ ਵਿਚ ਖੂਨ ਦੀ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰ ਸਕਦਾ ਹੈ। ਟਾਈਪ ਦੋ ਡਾਇਬੀਟੀਜ਼ ਨਾਲ ਪੀੜਤ ਲੱਖਾਂ ਲੋਕਾਂ ਲਈ ਇਹ ਪੈਚ ਖੂਨ ਵਿਚ ਸ਼ੂਗਰ ਜਾਂ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਭੋਜਨ ਤੋਂ ਪਹਿਲਾਂ ਸੂਈ ਨਾਲ ਖੂਨ ਕੱਢਣਾ ਅਤੇ ਇਨਸੁਲਿਨ ਦਾ ਟੀਕਾ ਲਗਾਉਣਾ ਅਸੁਵਿਧਾਜਨਕ ਹੋ ਸਕਦਾ ਹੈ ਪਰ ਡਾਇਬੀਟੀਜ਼ ਰੋਗੀਆਂ ਲਈ ਇਸ ਤਰ੍ਹਾਂ ਰੋਜ਼ਾਨਾ ਕਰਨਾ ਜ਼ਰੂਰੀ ਹੁੰਦਾ ਹੈ। ਅਮਰੀਕਾ ਵਿਚ ਨੈਸ਼ਨਲ ਇੰਸਟੀਚਿਊਟ ਆਫ ਬਾਇਓਮੈਡੀਕਲ ਇਮੇਜਿੰਗ ਐਂਡ ਬਾਇਓ ਇੰਜੀਨੀਅਰਿੰਗ (ਐੱਨ. ਆਈ. ਬੀ. ਆਈ. ਬੀ.) ਦੇ ਖੋਜ ਕਰਤਾਵਾਂ ਨੇ ਖਣਿਜ ਯੌਗਿਕਾਂ ਦਾ ਜੈਵ ਰਸਾਇਣਿਕ ਫਾਰਮੂਲਾ ਖੋਜਿਆ ਹੈ, ਜੋ ਸਰੀਰ ਵਿਚ ਦੌਰਾ ਕਰਨ ਵਾਲੇ ਖੂਨ ਵਿਚ ਮਿਲ ਕੇ ਕਈ ਦਿਨਾਂ ਤੱਕ ਖੂਨ ਵਿਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਚੂਹਿਆਂ 'ਤੇ ਕੀਤੇ ਗਏ ਇਸ ਅਧਿਐਨ ਵਿਚ ਖੋਜ ਕਰਤਾਵਾਂ ਨੇ ਪਾਇਆ ਕਿ ਇਹ ਪੈਚ ਘੁਲਣਸ਼ੀਲ ਮਾਈਕ੍ਰੋ ਨੀਡਲਸ ਨਾਲ ਬਣਿਆ ਹੈ, ਜੋ ਖੂਨ ਵਿਚ ਖੁਦ ਹੀ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ।